ਪੰਜਾਬ

punjab

ETV Bharat / sukhibhava

Capsicum Benefits: ਸ਼ਿਮਲਾ ਮਿਰਚ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਫਾਇਦੇ, ਜਾਣੋ ਕਿਹੜੇ ਰੰਗ ਦੀ ਸ਼ਿਮਲਾ ਮਿਰਚ ਜ਼ਿਆਦਾ ਫਾਇਦੇਮੰਦ - ਅੰਤੜੀਆਂ ਲਈ ਫਾਇਦੇਮੰਦ ਸ਼ਿਮਲਾ ਮਿਰਚ

ਕਈ ਲੋਕ ਭੋਜਨ ਵਿੱਚ ਸ਼ਿਮਲਾ ਮਿਰਚ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਸ਼ਿਮਲਾ ਮਿਰਚ ਖਾਣ ਦੇ ਫਾਇਦੇ? ਸ਼ਿਮਲਾ ਮਿਰਚ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਹਨ। ਇਸ ਮਿਰਚ ਨੂੰ ਖਾਣ ਨਾਲ ਤੁਸੀਂ ਕਈ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹੋ।

Capsicum Benefits
Capsicum Benefits

By ETV Bharat Punjabi Team

Published : Sep 5, 2023, 5:01 PM IST

ਹੈਦਰਾਬਾਦ: ਹਰੀਆਂ ਸਬਜ਼ੀਆਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਸਬਜ਼ੀਆਂ 'ਚ ਸ਼ਿਮਲਾ ਮਿਰਚ ਵੀ ਸ਼ਾਮਲ ਹੈ। ਸ਼ਿਮਲਾ ਮਿਰਚ ਦੀ ਖੇਤੀ ਪੂਰੀ ਦੁਨੀਆ ਵਿੱਚ ਕੀਤੀ ਜਾਂਦੀ ਹੈ। ਸ਼ਿਮਲਾ ਮਿਰਚ ਦੀ ਵਰਤੋਂ ਹਰ ਤਰ੍ਹਾਂ ਦੇ ਪਕਵਾਨਾਂ 'ਚ ਕੀਤੀ ਜਾਂਦੀ ਹੈ। ਹਰੀ ਸ਼ਿਮਲਾ ਮਿਰਚ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਹਰੀ ਸ਼ਿਮਲਾ ਮਿਰਚ ਦੇ ਨਾਲ-ਨਾਲ ਲਾਲ ਅਤੇ ਪੀਲੇ ਰੰਗ ਦੀ ਸ਼ਿਮਲਾ ਮਿਰਚ ਵੀ ਉਪਲਬਧ ਹੁੰਦੀ ਹੈ। ਹਰ ਤਰ੍ਹਾਂ ਦੀ ਸ਼ਿਮਲਾ ਮਿਰਚ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪਰ ਹਰੀ ਸ਼ਿਮਲਾ ਮਿਰਚ ਨੂੰ ਬਾਕੀ ਸਾਰੀਆਂ ਸ਼ਿਮਲਾ ਮਿਰਚਾਂ ਨਾਲੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਹਰੀ ਸ਼ਿਮਲਾ ਮਿਰਚ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ।

ਹਰੀ ਸ਼ਿਮਲਾ ਮਿਰਚ ਦੇ ਫਾਇਦੇ:

ਹਰੀ ਸ਼ਿਮਲਾ ਮਿਰਚ ਪੌਸ਼ਟਿਕ ਤੱਤਾਂ ਨਾਲ ਭਰਪੂਰ: ਹਰੀ ਸ਼ਿਮਲਾ ਮਿਰਚ ਨੂੰ ਪੌਸ਼ਟਿਕ ਤੱਤਾਂ ਦੇ ਖ਼ਜ਼ਾਨੇ ਵਜੋਂ ਜਾਣਿਆ ਜਾਂਦਾ ਹੈ। ਇਹ ਕੈਲੋਰੀ, ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਪਾਈਰੀਡੋਕਸੀਨ ਨਾਲ ਭਰਪੂਰ ਹੁੰਦੀ ਹੈ।

ਅੰਤੜੀਆਂ ਲਈ ਫਾਇਦੇਮੰਦ ਸ਼ਿਮਲਾ ਮਿਰਚ: ਹਰੀ ਸ਼ਿਮਲਾ ਮਿਰਚ ਦਾ ਸੇਵਨ ਅੰਤੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਿਮਲਾ ਮਿਰਚ ਫਾਈਬਰ ਨਾਲ ਭਰਪੂਰ ਹੁੰਦੀ ਹੈ। ਜਿਸ ਨੂੰ ਖਾਣ ਨਾਲ ਸਰੀਰ ਦਾ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ ਅਤੇ ਅੰਤੜੀਆਂ 'ਚ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਰੋਕਿਆ ਜਾ ਸਕਦਾ ਹੈ।

ਸ਼ਿਮਲਾ ਮਿਰਚ ਐਂਟੀਆਕਸੀਡੈਂਟਸ ਨਾਲ ਭਰਪੂਰ: ਹਰੀ ਸ਼ਿਮਲਾ ਮਿਰਚ 'ਚ ਲਾਲ ਅਤੇ ਪੀਲੇ ਰੰਗ ਦੀ ਸ਼ਿਮਲਾ ਮਿਰਚ ਦੇ ਮੁਕਾਬਲੇ ਜ਼ਿਆਦਾ ਐਂਟੀ-ਆਕਸੀਡੈਂਟ ਹੁੰਦੇ ਹਨ। ਹਰੀ ਸ਼ਿਮਲਾ ਮਿਰਚ ਨੂੰ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ਹਾਲਾਤ 'ਚ ਸ਼ਿਮਲਾ ਮਿਰਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਸਿਹਤਮੰਦ ਦਿਲ ਅਤੇ ਅੱਖਾਂ ਲਈ ਸ਼ਿਮਲਾ ਮਿਰਚ ਫਾਇਦੇਮੰਦ: ਹਰੀ ਸ਼ਿਮਲਾ ਮਿਰਚ ਦਾ ਸੇਵਨ ਕੋਲੈਸਟ੍ਰਾਲ, ਬਲੱਡ ਸ਼ੂਗਰ ਦੇ ਪੱਧਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਕੀਤੀ ਜਾਂਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਦਾ ਹੈ। ਇਸਦੇ ਨਾਲ ਹੀ ਹਰੀ ਸ਼ਿਮਲਾ ਮਿਰਚ ਵਿੱਚ ਮੌਜੂਦ ਲੂਟੀਨ ਨਾਮਕ ਤੱਤ ਵੀ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।

ਭਾਰ ਘਟਾਉਣ 'ਚ ਸ਼ਿਮਲਾ ਮਿਰਚ ਮਦਦਗਾਰ: ਰੋਜ਼ਾਨਾ ਦੀ ਖੁਰਾਕ 'ਚ ਸ਼ਿਮਲਾ ਮਿਰਚ ਦਾ ਸੇਵਨ ਸਰੀਰ ਦੇ ਭਾਰ ਨੂੰ ਕੰਟਰੋਲ 'ਚ ਰੱਖਣ ਲਈ ਬਹੁਤ ਵਧੀਆ ਹੋ ਸਕਦਾ ਹੈ। ਸ਼ਿਮਲਾ ਮਿਰਚ ਇੱਕ ਫਾਈਬਰ ਭਰਪੂਰ ਅਤੇ ਘੱਟ ਚਰਬੀ ਵਾਲਾ ਭੋਜਨ ਹੈ। ਜਿਸ ਦੇ ਸੇਵਨ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਪੇਟ ਦੀ ਚਰਬੀ ਵੀ ਖਤਮ ਹੁੰਦੀ ਹੈ।

ABOUT THE AUTHOR

...view details