ਹੈਦਰਾਬਾਦ: ਮੱਖਣ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੁੰਦਾ ਹੈ। ਜੇਕਰ ਤੁਸੀਂ ਵੀ ਮੱਖਣ ਦਾ ਇਸਤੇਮਾਲ ਕਰਦੇ ਹੋ, ਤਾਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਲਈ ਆਪਣੀ ਖੁਰਾਕ 'ਚ ਮੱਖਣ ਨੂੰ ਜ਼ਰੂਰ ਸ਼ਾਮਲ ਕਰੋ।
ਮੱਖਣ ਖਾਣ ਦੇ ਫਾਇਦੇ:
ਇਮਿਊਨਟੀ ਬੂਸਟ ਹੁੰਦੀ ਹੈ: ਮੱਖਣ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ-ਡੀ, ਏ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਤੁਹਾਡੀ ਇਮਿਊਨਟੀ ਵੀ ਬੂਸਟ ਹੋਵੇਗੀ।
ਮੱਖਣ ਖਾਣ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ: ਮੱਖਣ 'ਚ Lecithin ਹੁੰਦਾ ਹੈ। ਇਸ ਨਾਲ Metabolism ਵਧਦਾ ਹੈ ਅਤੇ ਤੁਹਾਨੂੰ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਵੀ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਮੱਖਣ ਜ਼ਰੂਰ ਸ਼ਾਮਲ ਕਰੋ।
ਮੱਖਣ ਖਾਣ ਨਾਲ ਜੋੜਾ ਦੇ ਦਰਦ ਤੋਂ ਰਾਹਤ: ਮੱਖਣ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾ ਦੇ ਦਰਦ ਦੀ ਸਮੱਸਿਆਂ ਹੈ, ਉਨ੍ਹਾਂ ਲਈ ਮੱਖਣ ਫਾਇਦੇਮੰਦ ਹੋ ਸਕਦਾ ਹੈ।
ਚਮੜੀ ਲਈ ਮੱਖਣ ਫਾਇਦੇਮੰਦ: ਮੱਖਣ 'ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਹ ਵਿਟਾਮਿਨ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਮੱਖਣ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਮੱਖਣ ਖਾਣ ਨਾਲ ਦਿਮਾਗ ਤੇਜ਼: ਮੱਖਣ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ। ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਲਈ ਬੱਚਿਆਂ ਦੀ ਖੁਰਾਕ 'ਚ ਮੱਖਣ ਜ਼ਰੂਰ ਸ਼ਾਮਲ ਕਰੋ। ਇਸ ਨਾਲ ਬੱਚਿਆਂ ਦੇ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ।
ਘਰ 'ਚ ਮੱਖਣ ਬਣਾਉਣ ਦਾ ਤਰੀਕਾ: ਘਰ 'ਚ ਮੱਖਣ ਬਣਾਉਣ ਲਈ 2-3 ਲੀਟਰ ਦੁੱਧ ਨੂੰ ਹੌਲੀ ਗੈਸ 'ਤੇ ਰੱਖ ਕੇ ਉਬਾਲ ਲਓ। ਫਿਰ ਦੁੱਧ ਦੀ ਮਲਾਈ ਨੂੰ ਇੱਕ ਕਟੋਰੀ 'ਚ ਕੱਢ ਲਓ ਅਤੇ ਦੁੱਧ ਨੂੰ ਹਿਲਾਓ। ਲਗਾਤਾਰ ਅਜਿਹਾ ਕਰਨ ਨਾਲ ਮੱਖਣ ਬਣਦਾ ਹੋਇਆ ਨਜ਼ਰ ਆਵੇਗਾ। ਫਿਰ ਤੁਸੀਂ ਮੱਖਣ ਨੂੰ ਅਲੱਗ ਭਾਂਡੇ 'ਚ ਕੱਢ ਲਓ।