ਹੈਦਰਾਬਾਦ: ਜ਼ਿਆਦਾਤਰ ਕੁੜੀਆਂ ਆਪਣੇ ਵਾਲਾਂ ਦਾ ਜੂੜਾ ਬਣਾ ਕੇ ਰੱਖਦੀਆਂ ਹਨ। ਜੂੜਾ ਬਣਾਉਣਾ ਆਸਾਨ ਹੁੰਦਾ ਹੈ ਅਤੇ ਇਸ ਹੇਅਰਸਟਾਈਲ ਨਾਲ ਵਾਲ ਮੂੰਹ 'ਤੇ ਨਹੀਂ ਆਉਦੇ ਅਤੇ ਗਰਮੀ ਵੀ ਨਹੀਂ ਲੱਗਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਵਾਲਾਂ ਦਾ ਜੂੜਾ ਬਣਾਉਣ ਨਾਲ ਨੁਕਸਾਨ ਵੀ ਹੋ ਸਕਦੇ ਹਨ। ਇਸ ਲਈ ਰੋਜ਼ਾਨਾ ਜੂੜਾ ਬਣਾਉਣ ਦੀ ਗਲਤੀ ਬਿਲਕੁਲ ਵੀ ਨਾ ਕਰੋ।
Bun Hairstyle Side Effects: ਤੁਸੀਂ ਵੀ ਵਾਲਾਂ ਦਾ ਜੂੜਾ ਬਣਾ ਕੇ ਰੱਖਣ ਦੀ ਗਲਤੀ ਤਾਂ ਨਹੀਂ ਕਰ ਰਹੇ, ਅਜਿਹਾ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਨੁਕਸਾਨ
Bun Hairstyle: ਜੂੜਾ ਇੱਕ ਅਜਿਹਾ ਹੇਅਰਸਟਾਈਲ ਹੈ, ਜੋ ਘਟ ਸਮੇਂ 'ਚ ਆਸਾਨੀ ਨਾਲ ਬਣ ਜਾਂਦਾ ਹੈ। ਅੱਜ ਦੇ ਸਮੇਂ 'ਚ ਲੋਕ ਜ਼ਿਆਦਾ ਜੂੜਾ ਬਣਾਉਣਾ ਹੀ ਪਸੰਦ ਕਰਦੇ ਹਨ। ਜ਼ਿਆਦਾਤਰ ਗਰਮੀ ਦੇ ਮੌਮਸ 'ਚ ਜੂੜਾ ਬਣਾਇਆ ਜਾਂਦਾ ਹੈ, ਪਰ ਇਸ ਨਾਲ ਵਾਲਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।
Bun Hairstyle Side Effects
Published : Nov 14, 2023, 5:02 PM IST
ਵਾਲਾਂ ਦਾ ਜੂੜਾ ਬਣਾਉਣ ਦੇ ਨੁਕਸਾਨ:
- ਵਾਲਾਂ ਦੀ ਗ੍ਰੋਥ ਨਹੀਂ ਵਧਦੀ:ਰੋਜ਼ਾਨਾ ਜੂੜਾ ਕਰਨ ਨਾਲ ਵਾਲਾਂ ਦੀ ਗ੍ਰੋਥ ਨਹੀਂ ਵਧਦੀ ਅਤੇ ਵਾਲਾਂ ਦੀ ਲੰਬਾਈ ਘਟ ਰਹਿ ਜਾਂਦੀ ਹੈ।
- ਵਾਲ ਕੰਮਜ਼ੋਰ ਹੁੰਦੇ: ਜੂੜਾ ਕਰਨ ਨਾਲ ਵਾਲ ਮੂੜੇ ਹੋਏ ਅਤੇ ਕੰਮਜ਼ੋਰ ਹੋ ਜਾਂਦੇ ਹਨ। ਵਾਲ ਕੰਮਜ਼ੋਰ ਹੋਣ ਕਾਰਨ ਟੁੱਟਣ ਅਤੇ ਹਲਕੇ ਹੋਣ ਲੱਗਦੇ ਹਨ। ਇਸ ਲਈ ਆਪਣੇ ਵਾਲਾਂ ਦਾ ਹਮੇਸ਼ਾ ਜੂੜਾ ਬਣਾ ਕੇ ਨਾ ਰੱਖੋ। ਜੇਕਰ ਤੁਸੀਂ ਜੂੜਾ ਬਣਾ ਵੀ ਰਹੇ ਹੋ, ਤਾਂ ਹਲਕਾ ਜੂੜਾ ਬਣਾਉਣ ਦੀ ਕੋਸ਼ਿਸ਼ ਕਰੋ, ਤਾਂਕਿ ਵਾਲਾਂ 'ਤੇ ਜ਼ਿਆਦਾ ਖਿੱਚ ਨਾ ਪਵੇ।
- ਸਿਰਦਰਦ ਹੋ ਸਕਦਾ:ਜੇਕਰ ਤੁਸੀਂ ਹਰ ਸਮੇਂ ਜੂੜਾ ਬਣਾ ਕੇ ਰੱਖਦੇ ਹੋ, ਤਾਂ ਇਸ ਨਾਲ ਵਾਲਾਂ 'ਤੇ ਇੱਕ ਹੀ ਜਗ੍ਹਾਂ ਦਬਾਅ ਬਣਿਆ ਰਹਿੰਦਾ ਹੈ। ਇਸ ਕਾਰਨ ਸਿਰਦਰਦ ਹੋ ਸਕਦਾ ਹੈ। ਲੰਬੇ ਸਮੇਂ ਤੱਕ ਜੂੜਾ ਬਣਾਏ ਰੱਖਣ ਨਾਲ ਵਾਲਾਂ 'ਚ ਖਿੱਚ ਪੈਂਦੀ ਹੈ, ਜਿਸ ਕਾਰਨ ਸਿਰਦਰਦ ਹੋਣ ਲੱਗਦਾ ਹੈ। ਇਸਦੇ ਨਾਲ ਹੀ ਤੁਸੀਂ ਮਾਈਗ੍ਰੇਨ ਦੀ ਸਮੱਸਿਆਂ ਦਾ ਵੀ ਸ਼ਿਕਾਰ ਹੋ ਸਕਦੇ ਹੋ।
- ਵਾਲ ਝੜਨ ਦਾ ਖਤਰਾ: ਜੇਕਰ ਤੁਸੀਂ ਜੂੜੇ ਨੂੰ ਖਿੱਚ ਕੇ ਕਰਦੇ ਹੋ, ਤਾਂ ਇਸ ਨਾਲ ਵਾਲ ਝੜਨ ਲੱਗਦੇ ਹਨ। ਇਸਦੇ ਨਾਲ ਹੀ ਨਸਾਂ 'ਚ ਦਰਦ ਅਤੇ ਸੋਜ ਵੀ ਹੋ ਸਕਦੀ ਹੈ ਅਤੇ ਤੁਹਾਡੀਆਂ ਅੱਖਾਂ 'ਚ ਵੀ ਖਿੱਚ ਪੈ ਸਕਦੀ ਹੈ।
- ਬਿਮਾਰੀਆਂ ਦਾ ਖਤਰਾ:ਜੂੜਾ ਕਰਨ ਨਾਲ ਘਰ ਦੇ ਕੰਮ ਕਰਨ 'ਚ ਤਾਂ ਆਸਾਨੀ ਹੋ ਸਕਦੀ ਹੈ, ਪਰ ਇਸ ਕਾਰਨ ਕਈ ਬਿਮਾਰੀਆਂ ਅਤੇ ਗੰਦਗੀ ਦਾ ਖਤਰਾ ਰਹਿੰਦਾ ਹੈ। ਜਿਆਦਾ ਸਮੇਂ ਤੱਕ ਜੂੜਾ ਬੰਨ ਕੇ ਕੰਮ ਕਰਨ ਨਾਲ ਪਸੀਨਾ ਅਤੇ ਮਿੱਟੀ ਜੂੜੇ 'ਚ ਫਸ ਜਾਂਦੀ ਹੈ। ਇਸ ਕਾਰਨ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।
- ਕੋਈ ਹੋਰ ਹੇਅਰਸਟਾਈਲ ਬਣਾਉਣ 'ਚ ਆਵੇਗੀ ਮੁਸ਼ਕਿਲ: ਜੇਕਰ ਤੁਸੀਂ ਰੋਜ਼ ਜੂੜਾ ਬਣਾਉਦੇ ਹੋ, ਤਾਂ ਇਸ ਕਾਰਨ ਵਾਲਾਂ ਦਾ ਆਕਾਰ ਖਰਾਬ ਹੋ ਸਕਦਾ ਹੈ ਅਤੇ ਤੁਸੀਂ ਕੋਈ ਹੋਰ ਹੇਅਰਸਟਾਈਲ ਨਹੀਂ ਕਰ ਸਕੋਗੇ।