ਹੈਦਰਾਬਾਦ: ਗਲਤ ਖਾਣ-ਪੀਣ ਕਰਕੇ ਸਾਡਾ ਦਿਮਾਗ ਕੰਮਜ਼ੋਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਦੇ ਸਮੇਂ 'ਚ ਲੋਕ ਜ਼ਿਆਦਾਤਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਦਿਮਾਗੀ ਥਕਾਵਟ ਹੋ ਜਾਂਦੀ ਹੈ। ਇਸ ਕਾਰਨ ਤੁਹਾਨੂੰ ਦਿਮਾਗ, ਚਿੰਤਾ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੀ ਜੀਵਨਸ਼ੈਲੀ 'ਚ ਕੁਝ ਅਜਿਹੀਆਂ ਆਦਤਾਂ ਨੂੰ ਅਪਣਾਓ, ਜਿਸ ਨਾਲ ਦਿਮਾਗ ਤੇਜ਼ ਹੋਵੇ।
ਦਿਮਾਗ ਨੂੰ ਤੇਜ਼ ਕਰਨ ਲਈ ਅਪਣਾਓ ਇਹ ਆਦਤਾਂ:
ਧਿਆਨ ਲਗਾਓ:ਧਿਆਨ ਲਗਾਉਣਾ ਸਾਡੇ ਦਿਮਾਗ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਆਰਾਮ ਮਿਲਦਾ ਅਤੇ ਤਣਾਅ ਘਟ ਹੁੰਦਾ ਹੈ। ਧਿਆਨ ਲਗਾਉਣ ਨਾਲ Meditation Anxiety ਅਤੇ ਤਣਾਅ ਨੂੰ ਵੀ ਘਟ ਕੀਤਾ ਜਾ ਸਕਦਾ ਹੈ। ਇਸ ਲਈ 15 ਮਿੰਟ ਲਈ ਧਿਆਨ ਲਗਾਓ।
ਨੀਂਦ ਪੂਰੀ ਕਰੋ: ਨੀਂਦ ਦੀ ਕਮੀ ਕਾਰਨ ਵੀ ਦਿਮਾਗ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਇਸ ਨਾਲ ਤਣਾਅ ਵਧਦਾ ਹੈ ਅਤੇ ਦਿਮਾਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਦਾ। ਇਸ ਤੋਂ ਇਲਾਵਾ, ਨੀਂਦ ਦੀ ਕਮੀ ਕਾਰਨ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ। ਇਸ ਨਾਲ ਦਿਮਾਗ ਨੂੰ ਆਰਾਮ ਮਿਲੇਗਾ।
ਸਿਹਤਮੰਦ ਖੁਰਾਕ: ਸਿਹਤਮੰਦ ਖੁਰਾਕ ਦਾ ਵੀ ਦਿਮਾਗ 'ਤੇ ਅਸਰ ਪੈਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਬਾਹਰ ਦਾ ਜੰਕ ਫੂਡ ਖਾਂਦੇ ਹੋ, ਤਾਂ ਇਸ ਨਾਲ ਯਾਦਾਸ਼ਤ ਕੰਮਜ਼ੋਰ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਸਿਹਤਮੰਦ ਚੀਜ਼ਾਂ 'ਚ ਸਬਜ਼ੀਆਂ, ਫ਼ਲ ਅਤੇ ਡਰਾਈ ਫਰੂਟਸ ਆਦਿ ਸ਼ਾਮਲ ਹਨ।
ਕਸਰਤ ਕਰੋ: ਕਸਰਤ ਸਿਰਫ਼ ਸਿਹਤ ਲਈ ਹੀ ਨਹੀਂ, ਸਗੋ ਦਿਮਾਗ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਮੂਡ ਵਧੀਆਂ ਰਹਿੰਦਾ ਅਤੇ ਤਣਾਅ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ 30 ਮਿੰਟ ਲਈ ਕਸਰਤ ਕਰੋ।
ਇੱਕ ਸਮੇਂ 'ਤੇ ਜ਼ਿਆਦਾ ਕੰਮ ਨਾ ਕਰੋ: ਲੋਕ ਸਮੇਂ ਘਟ ਅਤੇ ਕੰਮ ਜ਼ਿਆਦਾ ਹੋਣ ਕਰਕੇ ਇੱਕੋ ਸਮੇਂ 'ਚ ਕਈ ਕੰਮ ਕਰਨ ਲੱਗ ਜਾਂਦੇ ਹਨ। ਇਸ ਨਾਲ ਤਣਾਅ ਵਧ ਸਕਦਾ ਹੈ। ਇਸ ਲਈ ਜ਼ਿਆਦਾ ਕੰਮ ਕਰਨ ਤੋਂ ਬਚੋ ਅਤੇ ਇੱਕੋ ਸਮੇਂ 'ਚ ਸਿਰਫ਼ ਇੱਕ ਹੀ ਕੰਮ ਕਰਨ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਦਿਮਾਗ ਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ।