ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ 'ਚੋ ਇੱਕ ਹੈ ਹਾਈ ਬੀਪੀ ਦੀ ਸਮੱਸਿਆ। ਹਾਈ ਬੀਪੀ ਤੋਂ ਇਲਾਵਾ, ਇਸ ਮੌਸਮ 'ਚ ਸ਼ੂਗਰ, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਜੋੜਾ ਦੇ ਦਰਦ ਦੀ ਸਮੱਸਿਆ ਵੀ ਵਧ ਜਾਂਦੀ ਹੈ। ਇਸ ਮੌਸਮ 'ਚ ਹੌਲੀ Metabolism ਅਤੇ ਜ਼ਿਆਦਾ ਭੋਜਨ ਖਾਣ ਕਰਕੇ ਭਾਰ ਵਧਣ ਲੱਗਦਾ ਹੈ, ਜਿਸ ਕਰਕੇ ਬਲੱਡ ਪ੍ਰੈਸ਼ਰ ਵੀ ਵਧ ਜਾਂਦਾ ਹੈ। ਹਾਲਾਂਕਿ, ਕਈ ਲੋਕ ਇਸ ਸਮੱਸਿਆ ਦੀ ਪਹਿਚਾਣ ਨਹੀਂ ਕਰ ਪਾਉਦੇ, ਜਿਸ ਕਰਕੇ ਕਈ ਗੰਭੀਰ ਨੁਕਸਾਨ ਹੋ ਸਕਦੇ ਹਨ। ਇਸ ਲਈ ਤੁਹਾਨੂੰ ਹਾਈ ਬੀਪੀ ਦੇ ਲੱਛਣਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ, ਤਾਂਕਿ ਤੁਸੀ ਇਸ ਸਮੱਸਿਆ ਦੀ ਪਹਿਚਾਣ ਕਰ ਸਕੋ।
ਹਾਈ ਬੀਪੀ ਦੇ ਲੱਛਣ:
ਛਾਤੀ ਵਿੱਚ ਦਰਦ: ਛਾਤੀ ਵਿੱਚ ਦਰਦ ਹਾਈ ਬੀਪੀ ਦਾ ਇੱਕ ਲੱਛਣ ਹੈ। ਇਸ ਤੋਂ ਇਲਾਵਾ, ਸਾਹ ਲੈਣ 'ਚ ਮੁਸ਼ਕਿਲ ਜਾਂ ਥਕਾਵਟ ਵਰਗੇ ਲੱਛਣ ਵੀ ਨਜ਼ਰ ਆ ਸਕਦੇ ਹਨ। ਛਾਤੀ 'ਚ ਹੌਲੀ-ਹੌਲੀ ਦਰਦ ਵਧਦਾ ਹੈ ਅਤੇ ਫਿਰ ਇਹ ਦਰਦ ਬਾਹਾਂ, ਮੋਢਿਆਂ, ਗਰਦਨ ਜਾਂ ਜਬਾੜੇ ਤੱਕ ਫੈਲ ਜਾਂਦਾ ਹੈ। ਇਹ ਲੱਛਣ ਨਜ਼ਰ ਆਉਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ।