ਪੰਜਾਬ

punjab

ETV Bharat / sukhibhava

Flatulence Bloating: ਪੇਟ ਫੁੱਲਣ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਤਰੁੰਤ ਅਜ਼ਮਾਓ ਇਹ ਉਪਾਅ - flatulence problems

Flatulence Bloating Problem: ਪੇਟ ਫੁੱਲਣ ਦੀ ਸਮੱਸਿਆਂ ਆਮ ਹੁੰਦੀ ਹੈ। ਜੇਕਰ ਤੁਹਾਨੂੰ ਇਹ ਸਮੱਸਿਆਂ ਅਕਸਰ ਹੁੰਦੀ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ। ਸਗੋ ਡਾਕਟਰ ਨਾਲ ਸੰਪਰਕ ਕਰਕੇ ਇਸ ਸਮੱਸਿਆਂ ਨੂੰ ਘਟ ਕੀਤਾ ਜਾ ਸਕਦਾ ਹੈ।

Flatulence Bloating Problem
Flatulence Bloating

By ETV Bharat Punjabi Team

Published : Oct 5, 2023, 1:35 PM IST

ਹੈਦਰਾਬਾਦ: ਪੇਟ ਫੁੱਲਣ ਦੀ ਸਮੱਸਿਆਂ ਕਾਫ਼ੀ ਆਮ ਹੋ ਗਈ ਹੈ। ਇਸ ਸਮੱਸਿਆਂ ਨਾਲ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਫੁੱਲਣ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕਈ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ। ਕਦੇ-ਕਦੇ ਪੇਟ ਫੁੱਲਣ ਦੀ ਸਮੱਸਿਆਂ ਆਮ ਹੁੰਦੀ ਹੈ, ਪਰ ਜੇਕਰ ਤੁਸੀਂ ਵਾਰ-ਵਾਰ ਇਸ ਸਮੱਸਿਆਂ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਨੂੰ ਡਾਕਟਰਾਂ ਨਾਲ ਸੰਪਰਕ ਕਰਨ ਦੀ ਲੋੜ ਹੈ।

ਪੇਟ ਫੁੱਲਣ ਦੇ ਪਿੱਛੇ ਕਾਰਨ: ਪੇਟ ਫੁੱਲਣ ਦੀ ਸਮੱਸਿਆਂ ਆਮ ਹੁੰਦੀ ਹੈ। ਇਸ ਕਾਰਨ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਂ ਤਲਿਆ ਹੋਇਆ ਭੋਜਨ ਖਾਣ ਨਾਲ, ਪਾਚਨ ਦੀ ਸਮੱਸਿਆਂ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਦੇ ਕਾਰਨ ਹੁੰਦੀ ਹੈ। ਜ਼ਿਆਦਾ ਤਣਾਅ ਲੈਣ ਨਾਲ ਵੀ ਪੇਟ ਫੁੱਲਣ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੇਟ ਫੁੱਲਣ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਉਪਾਅ:

ਸੈਰ ਅਤੇ ਯੋਗਾ ਕਰੋ:ਸਿਹਤਮੰਦ ਰਹਿਣ ਲਈ ਸੈਰ ਅਤੇ ਯੋਗਾ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪੇਟ ਫੁੱਲਣ ਦੀ ਸਮੱਸਿਆਂ ਤੋਂ ਛੁਟਕਾਰਾ ਅਤੇ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਸੈਰ ਅਤੇ ਯੋਗਾ ਕਰਨ ਨਾਲ ਗੈਸ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਕਬਜ਼ ਅਤੇ ਪੇਟ 'ਚ ਸੋਜ ਦੀ ਸਮੱਸਿਆਂ ਹੈ, ਤਾਂ ਰੋਜ਼ਾਨਾ ਸੈਰ ਅਤੇ ਯੋਗਾ ਕਰੋ।

ਫਾਈਬਰ ਨਾਲ ਭਰਪੂਰ ਭੋਜਨ ਖਾਓ: ਪਾਚਨ ਨੂੰ ਸਿਹਤਮੰਦ ਰੱਖਣ ਲਈ ਫਾਈਬਰ ਨਾਲ ਭਰਪੂਰ ਭੋਜਨ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਪਰ ਜ਼ਿਆਦਾ ਫਾਈਬਰ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਅਤੇ ਸੋਜ ਵੀ ਹੋ ਸਕਦੀ ਹੈ। ਇਸ ਲਈ ਭੋਜਨ 'ਚ ਫਾਈਬਰ ਨੂੰ ਸੀਮਿਤ ਮਾਤਰਾ 'ਚ ਹੀ ਰੱਖੋ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਕੇ ਸਰੀਰ 'ਚ ਫਾਈਬਰ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

ਸੋਡੀਅਮ ਦਾ ਘਟ ਸੇਵਨ ਕਰੋ:ਸੋਡੀਅਮ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਪੇਟ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਚ ਸੋਜ ਦੀ ਸਮੱਸਿਆਂ ਹੋ ਸਕਦੀ ਹੈ। ਇਸਦੇ ਨਾਲ ਹੀ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਵੀ ਰਹਿੰਦਾ ਹੈ। ਇਸ ਲਈ ਸੋਡੀਅਮ ਦਾ ਘਟ ਹੀ ਇਸਤੇਮਾਲ ਕਰੋ।

ABOUT THE AUTHOR

...view details