ਹੈਦਰਾਬਾਦ: ਕੇਸਰ ਨੂੰ ਮਸਾਲੇ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਕਿਸੇ ਵੀ ਚੀਜ਼ ਦਾ ਸਵਾਦ ਵਧਾ ਦਿੰਦਾ ਹੈ। ਪਰ ਇਹ ਸਿਰਫ਼ ਰੰਗ ਅਤੇ ਸਵਾਦ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਕੇਸਰ 'ਚ ਐਂਟੀ oxidant ਕਾਫ਼ੀ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਸ 'ਚ ਮੌਜ਼ੂਦ ਤੱਤ ਖਰਾਬ ਮੂਡ ਨੂੰ ਵਧੀਆਂ ਕਰਨ 'ਚ ਵੀ ਮਦਦ ਕਰਦੇ ਹਨ। ਇਸਦੇ ਨਾਲ ਹੀ ਜੇਕਰ ਤੁਹਾਨੂੰ ਕੁਝ ਸਮੱਸਿਆਵਾਂ ਹਨ, ਤਾਂ ਤੁਸੀਂ ਰਾਹਤ ਪਾਉਣ ਲਈ ਕੇਸਰ ਵਾਲੀ ਚਾਹ ਪੀ ਸਕਦੇ ਹੋ।
ਕੇਸਰ ਵਾਲੀ ਚਾਹ ਪੀਣ ਦੇ ਫਾਇਦੇ:
ਪੀਰੀਅਡਸ ਦੇ ਦਰਦ ਨੂੰ ਘਟ ਕਰਨ 'ਚ ਕੇਸਰ ਵਾਲੀ ਚਾਹ ਮਦਦਗਾਰ: ਕੇਸਰ ਵਾਲੀ ਚਾਹ ਨੂੰ ਪੀਰੀਅਡਸ ਦੌਰਾਨ ਪੀਣ ਨਾਲ ਪੇਟ 'ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਪੀਰੀਅਡਸ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੇਸਰ ਵਾਲੀ ਚਾਹ ਪੀ ਸਕਦੇ ਹੋ।
ਖਰਾਬ ਮੂਡ ਨੂੰ ਵਧੀਆਂ ਕਰਨ 'ਚ ਕੇਸਰ ਵਾਲੀ ਚਾਹ ਫਾਇਦੇਮੰਦ: ਕੇਸਰ ਵਾਲੀ ਚਾਹ ਪੀਣ ਨਾਲ ਖਰਾਬ ਮੂਡ ਵੀ ਵਧੀਆਂ ਹੋ ਜਾਂਦਾ ਹੈ। ਇੱਕ ਖੋਜ ਤੋਂ ਪਤਾ ਲੱਗਦਾ ਹੈ ਕਿ ਰੋਜ਼ਾਨਾ 30 ਮਿਲੀਗ੍ਰਾਮ ਕੇਸਰ ਲੈਣ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ।
ਕੈਂਸਰ ਨਾਲ ਲੜਨ 'ਚ ਕੇਸਰ ਵਾਲੀ ਚਾਹ ਮਦਦਗਾਰ: ਕੇਸਰ 'ਚ ਐਂਟੀ Oxidant ਹੁੰਦੇ ਹਨ, ਜੋ ਖਤਰਨਾਕ ਫ੍ਰੀ ਰੈਡੀਕਲਾਂ ਨੂੰ ਬੇਅਸਰ ਕਰਨ 'ਚ ਮਦਦ ਕਰਦੇ ਹਨ। ਕੇਸਰ ਵਾਲੀ ਚਾਹ ਪੀਣ ਨਾਲ ਕੈਂਸਰ ਦਾ ਖਤਰਾ ਵੀ ਘਟ ਜਾਂਦਾ ਹੈ।
ਭਾਰ ਘਟ ਕਰਨ 'ਚ ਕੇਸਰ ਵਾਲੀ ਚਾਹ ਮਦਦਗਾਰ: ਜ਼ਿਆਦਾਤਰ ਲੋਕ ਦਿਨ ਭਰ ਭੁੱਖ ਲੱਗਣ ਅਤੇ ਗਲਤ ਭੋਜਨ ਖਾਣ ਕਰਕੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਕੇਸਰ ਦੀ ਚਾਹ ਪੀਣ ਨਾਲ ਭੁੱਖ ਘਟ ਲੱਗਦੀ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ।
ਅੱਖਾਂ ਦੀ ਰੋਸ਼ਨੀ ਤੇਜ਼ ਕਰਨ 'ਚ ਕੇਸਰ ਵਾਲੀ ਚਾਹ ਫਾਇਦੇਮੰਦ: ਉਮਰ ਦੇ ਨਾਲ-ਨਾਲ ਅੱਖਾਂ ਦੀ ਰੋਸ਼ਨੀ ਘਟ ਹੋਣ ਲੱਗਦੀ ਹੈ। ਅਜਿਹੇ ਲੋਕਾਂ ਨੂੰ ਕੇਸਰ ਵਾਲੀ ਚਾਹ ਪੀਣੀ ਚਾਹੀਦੀ ਹੈ। ਕੇਸਰ ਵਾਲੀ ਚਾਹ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਕੇਸਰ ਵਾਲੀ ਚਾਹ ਅਸਰਦਾਰ: ਕੇਸਰ ਵਾਲੀ ਚਾਹ ਪੀਣ ਨਾਲ ਬਲੱਡ ਸ਼ੂਗਰ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਕੇਸਰ ਵਾਲੀ ਚਾਹ ਪੀਣਾ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ।
ਕੇਸਰ ਵਾਲੀ ਚਾਹ ਬਣਾਉਣ ਦਾ ਤਰੀਕਾ: ਕੇਸਰ ਵਾਲੀ ਚਾਹ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਗਲਾਸ ਦੁੱਧ ਜਾਂ ਪਾਣੀ ਨੂੰ ਗੈਸ 'ਤੇ ਗਰਮ ਕਰ ਲਓ। ਇਸ ਵਿੱਚ ਕੇਸਰ ਦੇ 4-5 ਰੇਸ਼ੇ ਪਾਓ ਅਤੇ ਗੈਸ ਹੌਲੀ ਕਰਕੇ ਉਬਾਲੋ। ਜਦੋ ਇਹ ਉਬਲ ਜਾਵੇ, ਤਾਂ ਇਸਨੂੰ ਕੱਪ 'ਚ ਛਾਨ ਲਓ ਅਤੇ ਫਿਰ ਪੀ ਲਓ।