ਪੰਜਾਬ

punjab

ETV Bharat / sukhibhava

Health Tips: ਸਾਵਧਾਨ! ਭੋਜਣ ਖਾਣ ਤੋਂ ਬਾਅਦ ਵੀ ਤੁਹਾਡਾ ਕੁਝ ਖਾਣ ਦਾ ਦਿਲ ਕਰਦਾ ਹੈ, ਤਾਂ ਇਹ ਸਿਹਤ ਸਮੱਸਿਆਵਾਂ ਹੋ ਸਕਦੀਆਂ ਇਸਦਾ ਕਾਰਨ - healthy lifestyle

ਵਾਰ-ਵਾਰ ਭੁੱਖ ਲੱਗਣਾ ਕਈ ਬਿਮਾਰੀਆਂ ਦੀ ਨਿਸ਼ਾਨੀ ਹੈ। ਜੇਕਰ ਖਾਣਾ ਖਾਣ ਦੇ ਬਾਅਦ ਵੀ ਕੁੱਝ ਖਾਣ ਦੀ ਇੱਛਾ ਹੁੰਦੀ ਹੈ ਤਾਂ ਤੁਹਾਨੂੰ ਤੁਰੰਤ ਸੁਚੇਤ ਹੋ ਕੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

Health Tips
Health Tips

By

Published : Jun 8, 2023, 1:42 PM IST

ਹੈਦਰਾਬਾਦ:ਕੀ ਤੁਹਾਨੂੰ ਵੀ ਭੋਜਣ ਖਾਣ ਤੋਂ ਬਾਅਦ ਵਾਰ-ਵਾਰ ਭੁੱਖ ਲੱਗਦੀ ਹੈ। ਕੀ ਤੁਹਾਨੂੰ ਪੇਟ ਭਰਨ ਤੋਂ ਬਾਅਦ ਵੀ ਕੁਝ ਖਾਣ ਦਾ ਮਨ ਕਰਦਾ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਆਮ ਨਹੀਂ ਹੈ, ਇਹ ਕਈ ਬਿਮਾਰੀਆਂ ਦੀ ਨਿਸ਼ਾਨੀ ਹੈ। ਵਾਰ-ਵਾਰ ਭੁੱਖ ਲੱਗਣ ਅਤੇ ਭੋਜਨ ਖਾਣ ਨਾਲ ਭਾਰ ਵਧ ਸਕਦਾ ਹੈ। ਇਸ ਲਈ ਕਈ ਹੋਰ ਸਮੱਸਿਆਵਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ।

ਮਾੜੀ ਨੀਂਦ:ਸਿਹਤ ਮਾਹਿਰਾਂ ਅਨੁਸਾਰ ਨੀਂਦ ਦੀ ਕਮੀ ਕਾਰਨ ਵੀ ਵਾਰ-ਵਾਰ ਭੁੱਖ ਲੱਗ ਸਕਦੀ ਹੈ। ਹਰ ਵਿਅਕਤੀ ਨੂੰ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਹ ਦਿਮਾਗ ਅਤੇ ਇਮਿਊਨ ਸਿਸਟਮ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ। ਚੰਗੀ ਨੀਂਦ ਨਾਲ ਪਾਚਨ ਤੰਤਰ ਵੀ ਠੀਕ ਹੁੰਦਾ ਹੈ। ਜਦੋਂ ਨੀਂਦ ਪੂਰੀ ਨਹੀਂ ਹੁੰਦੀ ਹੈ, ਤਾਂ ਭੁੱਖ ਲੱਗਣ ਦਾ ਸੰਕੇਤ ਦੇਣ ਵਾਲਾ ਹਾਰਮੋਨ ਵਧ ਜਾਂਦਾ ਹੈ। ਜਿਸ ਕਾਰਨ ਵਾਰ-ਵਾਰ ਭੁੱਖ ਲੱਗਦੀ ਹੈ। ਇਸ ਲਈ ਚੰਗੀ ਨੀਂਦ ਲਓ।

ਸ਼ੂਗਰ: ਜ਼ਿਆਦਾ ਭੁੱਖ ਲੱਗਣ ਦਾ ਕਾਰਨ ਡਾਇਬਟੀਜ਼ ਵੀ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਗਲੂਕੋਜ਼ ਸੈੱਲਾਂ ਤੱਕ ਨਹੀਂ ਪਹੁੰਚਦਾ। ਕਈ ਵਾਰ ਸ਼ੂਗਰ ਜ਼ਿਆਦਾ ਹੋਣ 'ਤੇ ਵੀ ਭੁੱਖ ਮਹਿਸੂਸ ਹੁੰਦੀ ਹੈ। ਇਸ ਲਈ ਸ਼ੂਗਰ ਲੈਵਲ ਨੂੰ ਇਕ ਵਾਰ ਚੈੱਕ ਕਰ ਲੈਣਾ ਚਾਹੀਦਾ ਹੈ।

ਥਾਇਰਾਇਡ:ਥਾਇਰਾਇਡ ਦੇ ਮਰੀਜ਼ ਵੀ ਵਾਰ-ਵਾਰ ਭੁੱਖ ਮਹਿਸੂਸ ਕਰਦੇ ਹਨ। ਹਾਈਪਰਥਾਇਰਾਇਡਿਜ਼ਮ ਉਦੋਂ ਹੁੰਦਾ ਹੈ ਜਦੋਂ ਥਾਇਰਾਇਡ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ। ਇਹ ਗ੍ਰੇਵਜ਼ ਦੀ ਬਿਮਾਰੀ ਹੈ। ਇਸ ਵਿੱਚ ਵਿਅਕਤੀ ਨੂੰ ਪੇਟ ਖਾਲੀ ਮਹਿਸੂਸ ਹੁੰਦਾ ਹੈ ਅਤੇ ਕੁਝ ਖਾਣ ਦਾ ਮਨ ਕਰਦਾ ਹੈ।

ਪ੍ਰੋਟੀਨ ਦੀ ਕਮੀ:ਜੇਕਰ ਤੁਸੀਂ ਆਪਣੀ ਡਾਈਟ ਵਿੱਚ ਲੋੜੀਂਦਾ ਪ੍ਰੋਟੀਨ ਨਹੀਂ ਲੈ ਰਹੇ ਹੋ, ਤਾਂ ਤੁਹਾਨੂੰ ਵਾਰ-ਵਾਰ ਭੁੱਖ ਲੱਗ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਪ੍ਰੋਟੀਨ ਦੀ ਮਦਦ ਨਾਲ ਹੀ ਉਹ ਹਾਰਮੋਨ ਬਣਦਾ ਹੈ, ਜੋ ਭੁੱਖ ਦੀ ਪੂਰਤੀ ਦਾ ਸੰਕੇਤ ਦਿੰਦਾ ਹੈ। ਇੱਕ ਖੋਜ ਦੇ ਅਨੁਸਾਰ, ਭੋਜਨ ਵਿੱਚ ਕਾਫ਼ੀ ਪ੍ਰੋਟੀਨ ਹੋਣ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹੋ। ਅਜਿਹੇ 'ਚ ਜੇਕਰ ਤੁਹਾਨੂੰ ਭੋਜਣ ਖਾਣ ਤੋਂ ਬਾਅਦ ਵੀ ਭੁੱਖ ਲੱਗਦੀ ਹੈ ਤਾਂ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ।

ਤਣਾਅ:ਬਹੁਤ ਜ਼ਿਆਦਾ ਤਣਾਅ ਵੀ ਭੁੱਖ ਲੱਗਣ ਦਾ ਕਾਰਨ ਹੈ। ਸਿਹਤ ਮਾਹਿਰਾਂ ਮੁਤਾਬਕ ਜ਼ਿਆਦਾ ਤਣਾਅ ਕਾਰਨ ਸਰੀਰ 'ਚ ਕੋਰਟੀਸੋਲ ਹਾਰਮੋਨ ਵਧ ਜਾਂਦਾ ਹੈ। ਇਸ ਦਾ ਸਿੱਧਾ ਅਸਰ ਭੁੱਖ 'ਤੇ ਪੈਂਦਾ ਹੈ। ਇਸ ਲਈ ਜ਼ਿਆਦਾ ਤਣਾਅ ਨਹੀਂ ਲੈਣਾ ਚਾਹੀਦਾ।

ABOUT THE AUTHOR

...view details