ਹੈਦਰਾਬਾਦ: ਜਦੋਂ ਗਰਮੀਆਂ ਆਉਂਦੀਆਂ ਹਨ ਤਾਂ ਬਾਜ਼ਾਰ 'ਚ ਕਈ ਮੌਸਮੀ ਫਲ ਅਤੇ ਸਬਜ਼ੀਆਂ ਵੀ ਆ ਜਾਂਦੀਆ ਹਨ। ਇਸ ਮੌਸਮ ਵਿਚ ਲੋਕ ਗਰਮੀ ਤੋਂ ਬਚਣ ਲਈ ਖਾਣ-ਪੀਣ ਦੀਆਂ ਆਦਤਾਂ ਤੋਂ ਲੈ ਕੇ ਕੱਪੜਿਆਂ ਤੱਕ ਹਰ ਚੀਜ਼ ਵਿਚ ਜ਼ਰੂਰੀ ਬਦਲਾਅ ਕਰਦੇ ਹਨ। ਆਮ ਤੌਰ 'ਤੇ ਲੋਕ ਗਰਮੀਆਂ ਦੌਰਾਨ ਆਪਣੀ ਖੁਰਾਕ 'ਚ ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਕੇ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਲੀਚੀ ਇਨ੍ਹਾਂ ਫਲਾਂ ਵਿੱਚੋਂ ਇੱਕ ਹੈ। ਪਰ ਲੀਚੀ ਨੂੰ ਖਾਣਾ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ...
ਲੀਚੀ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ: ਵਿਟਾਮਿਨ ਬੀ-6, ਸੀ, ਰਿਬੋਫਲੇਵਿਨ, ਨਿਆਸੀਨ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਲੀਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸੇ ਲਈ ਗਰਮੀਆਂ 'ਚ ਲੋਕ ਇਸ ਦੇ ਫਾਇਦੇ ਜਾਣ ਕੇ ਇਸਨੂੰ ਜ਼ਿਆਦਾ ਖਾਂਦੇ ਹਨ, ਪਰ ਫਾਇਦੇਮੰਦ ਲੀਚੀ ਕਈ ਵਾਰ ਸਾਡੇ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਗਰਮੀਆਂ 'ਚ ਬਹੁਤ ਜ਼ਿਆਦਾ ਲੀਚੀ ਖਾਂਦੇ ਹਨ ਤਾਂ ਪਹਿਲਾ ਇਸ ਦੇ ਨੁਕਸਾਨਾਂ ਨੂੰ ਜਾਣ ਲਓ।
ਘੱਟ ਬਲੱਡ ਪ੍ਰੈਸ਼ਰ ਲਈ ਨੁਕਸਾਨਦੇਹ: ਜੇਕਰ ਤੁਸੀਂ ਬਹੁਤ ਜ਼ਿਆਦਾ ਲੀਚੀ ਖਾਂਦੇ ਹੋ, ਤਾਂ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਸਕਦਾ ਹੈ। ਇਸ ਕਾਰਨ ਚੱਕਰ ਆਉਣਾ, ਆਲਸ, ਥਕਾਵਟ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਘੱਟ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਅਤੇ ਦਵਾਈ ਲੈ ਰਹੇ ਹੋ ਤਾਂ ਲੀਚੀ ਦਾ ਸੇਵਨ ਸਾਵਧਾਨੀ ਨਾਲ ਕਰੋ।