ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਅਕਸਰ ਘੱਟ ਨਹਾਉਣਾ ਪਸੰਦ ਕਰਦੇ ਹਨ। ਅਜਿਹੇ 'ਚ ਬਰਫ਼ ਵਾਲੇ ਪਾਣੀ ਨਾਲ ਨਹਾਉਣ ਦੀ ਗੱਲ ਸੁਣ ਕੇ ਲੋਕ ਹੈਰਾਨ ਹੋ ਜਾਣਗੇ। ਹਾਲਾਂਕਿ, ਬਰਫ਼ ਵਾਲਾ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਕਰਕੇ ਮਸ਼ਹੂਰ ਸਿਤਾਰੇ ਬਰਫ਼ ਵਾਲੇ ਪਾਣੀ ਨਾਲ ਨਹਾਉਣਾ ਜ਼ਿਆਦਾ ਪਸੰਦ ਕਰਦੇ ਹਨ।
ਬਰਫ਼ ਵਾਲੇ ਪਾਣੀ ਨਾਲ ਨਹਾਉਣ ਦੇ ਫਾਇਦੇ:
ਵਧੀਆਂ ਨੀਂਦ ਆਉਦੀ: ਬਰਫ਼ ਵਾਲੇ ਪਾਣੀ ਨਾਲ ਨਹਾ ਕੇ ਨੀਂਦ ਵਧੀਆਂ ਆਉਦੀ ਹੈ। ਇਸਦੀ ਮਦਦ ਨਾਲ ਪੈਰਾਸਿਮਪੈਥੀਟਿਕ ਨਰਵਸ ਸਿਸਟਮ ਨੂੰ ਸਰਗਰਮ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਸੌਂ ਪਾਉਦੇ ਹੋ।
ਦਿਲ ਲਈ ਫਾਇਦੇਮੰਦ:ਬਰਫ਼ ਵਾਲੇ ਪਾਣੀ ਨਾਲ ਨਹਾਉਣਾ ਦਿਲ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਪੈਰੀਫਿਰਲ ਨਾੜੀ ਸਿਸਟਮ ਨੂੰ ਐਕਟਿਵ ਕਰਨ 'ਚ ਮਦਦ ਮਿਲਦੀ ਹੈ, ਜਿਸ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਭਾਰ ਘਟਾਉਣ 'ਚ ਮਦਦਗਾਰ: ਜੇਕਰ ਤੁਸੀਂ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਬਰਫ਼ ਵਾਲਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਦਰਦ ਤੋਂ ਰਾਹਤ:ਕਸਰਤ ਕਰਨ ਤੋਂ ਬਾਅਦ ਜੇਕਰ ਤੁਸੀਂ ਬਰਫ਼ ਵਾਲੇ ਪਾਣੀ ਨਾਲ ਨਹਾਉਦੇ ਹੋ, ਤਾਂ ਮਾਸਪੇਸ਼ੀਆਂ ਦੇ ਦਰਦ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਲਈ ਬਰਫ਼ ਵਾਲੇ ਪਾਣੀ ਨਾਲ ਨਹਾਉਣ ਦੀ ਕੋਸ਼ਿਸ਼ ਕਰੋ।
ਯਾਦਾਸ਼ਤ ਤੇਜ਼ ਹੁੰਦੀ:ਬਰਫ਼ ਵਾਲੇ ਪਾਣੀ ਨਾਲ ਨਹਾ ਕੇ ਨਰਵਸ ਸਿਸਟਮ ਅਤੇ ਤਣਾਅ ਵਾਲੇ ਹਾਰਮੋਨਸ 'ਚ ਵਧੀਆਂ ਪ੍ਰਭਾਵ ਪੈਂਦਾ ਹੈ। ਇਸ ਨਾਲ ਮੂਡ ਅਤੇ ਊਰਜਾ ਨੂੰ ਬਿਹਤਰ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਯਾਦਾਸ਼ਤ ਤੇਜ਼ ਹੁੰਦੀ ਹੈ।
ਮਾਨਸਿਕ ਸਮੱਸਿਆਵਾਂ ਦੂਰ ਹੁੰਦੀਆਂ:ਬਰਫ਼ ਵਾਲੇ ਪਾਣੀ ਨਾਲ ਨਹਾ ਕੇ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਜਿਹੜੇ ਲੋਕਾਂ ਨੂੰ ਚਿੰਤਾ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਹਫ਼ਤੇ 'ਚ ਇੱਕ ਵਾਰ ਬਰਫ਼ ਵਾਲੇ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਬਰਫ਼ ਵਾਲੇ ਪਾਣੀ ਨਾਲ ਨਹਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
- ਪਾਣੀ ਦਾ ਤਾਪਮਾਨ 10-15 ਡਿਗਰੀ ਸੈਲਸੀਅਸ ਤੋਂ ਘਟ ਨਾ ਹੋਵੇ।
- ਪਾਣੀ 'ਚ 10 ਮਿੰਟ ਤੋਂ ਜ਼ਿਆਦਾ ਨਾ ਰਹੋ।
- ਸਰੀਰ ਨੂੰ ਪੂਰਾ ਬਰਫ਼ ਵਾਲੇ ਪਾਣੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕਰੋ।
- ਪਾਣੀ ਦਾ ਤਾਪਮਾਨ ਪਤਾ ਕਰਨ ਲਈ ਥਰਮਾਮੀਟਰ ਦਾ ਇਸਤੇਮਾਲ ਕਰੋ।