ਹੈਦਰਾਬਾਦ: ਕੇਲੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਕੇਲੇ 'ਚ ਫਾਈਬਰ ਅਤੇ ਵਿਟਾਮਿਨ-ਬੀ-6 ਪਾਇਆ ਜਾਂਦਾ ਹੈ। ਪਰ ਇਹ ਫਲ ਸਿਰਫ਼ ਫਾਇਦੇਮੰਦ ਹੀ ਨਹੀਂ ਸਗੋ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਕੇਲੇ ਨੂੰ ਜ਼ਿਆਦਾ ਖਾਣਾ ਪਸੰਦ ਕਰਦੇ ਹੋ, ਤਾਂ ਇੱਕ ਵਾਰ ਇਸਦੇ ਨੁਕਸਾਨ ਵੀ ਜ਼ਰੂਰ ਜਾਣ ਲਓ।
ਕੇਲਾ ਖਾਣ ਦੇ ਨੁਕਸਾਨ:
ਸ਼ੂਗਰ ਦੇ ਮਰੀਜ਼ਾਂ ਲਈ ਕੇਲਾ ਖਤਰਨਾਕ: ਸ਼ੂਗਰ ਦੇ ਮਰੀਜ਼ਾਂ ਲਈ ਕੇਲਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਬਲੱਡ ਸ਼ੂਗਰ ਵਧਦੀ ਹੈ। ਇਸ ਲਈ ਜਿਹੜੇ ਲੋਕ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕੇਲਾ ਖਾਣ ਨਾਲ ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ:ਕੇਲੇ 'ਚ ਸਟਾਰਚ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਕਬਜ਼ ਦੀ ਸਮੱਸਿਆਂ ਤੋਂ ਪੀੜਿਤ ਲੋਕ ਕੇਲਾ ਖਾਣ ਤੋਂ ਪਰਹੇਜ਼ ਕਰਨ।
ਮਾਈਗ੍ਰੇਨ ਦੀ ਸਮੱਸਿਆਂ:ਕੇਲੇ 'ਚ Tyramine ਨਾਮ ਦਾ ਕੈਮੀਕਲ ਪਾਇਆ ਜਾਂਦਾ ਹੈ। ਇਸ ਨਾਲ ਮਾਈਗ੍ਰੇਨ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਮਾਈਗ੍ਰੇਨ ਦੀ ਸਮੱਸਿਆ ਵਾਲੇ ਲੋਕ ਕੇਲੇ ਤੋਂ ਦੂਰੀ ਬਣਾ ਲੈਣ। ਇਸਦੇ ਨਾਲ ਹੀ ਕੇਲਾ ਖਾਣ ਨਾਲ ਦੰਦ ਸੜਨ ਦੀ ਸਮੱਸਿਆਂ ਵੀ ਹੋ ਸਕਦੀ ਹੈ।
ਕੇਲਾ ਖਾਣ ਦੇ ਫਾਇਦੇ:
ਕੇਲਾ ਪਾਚਨ ਲਈ ਫਾਇਦੇਮੰਦ:ਕੇਲਾ ਖਾਣ ਨਾਲ ਪਾਚਨ ਬਿਹਤਰ ਰਹਿੰਦਾ ਹੈ। ਹੈਲਥ ਐਕਸਪਰਟ ਅਨੁਸਾਰ, ਕੇਲੇ 'ਚ ਐਂਟੀ ਐਸਿਡ ਪਾਏ ਜਾਂਦੇ ਹਨ। ਇਸ ਨਾਲ ਪੇਟ 'ਚ ਵਧੀਆਂ ਬੈਕਟੀਰੀਆਂ ਫੈਲਦੇ ਹਨ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਭਾਰ ਘਟ ਕਰਨ 'ਚ ਕੇਲਾ ਮਦਦਗਾਰ:ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਕੇਲਾ ਫਾਇਦੇਮੰਦ ਹੋ ਸਕਦਾ ਹੈ। ਕੇਲੇ 'ਚ ਨਾ ਸਿਰਫ਼ ਫਾਈਬਰ ਸਗੋ ਸਟਾਰਚ ਵੀ ਪਾਇਆ ਜਾਂਦਾ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ।
ਦਿਲ ਲਈ ਕੇਲਾ ਫਾਇਦੇਮੰਦ: ਕੇਲੇ 'ਚ ਕਾਫ਼ੀ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸਦੇ ਨਾਲ ਹੀ ਕੇਲਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਹੁੰਦਾ ਹੈ।