14 ਸਾਲਾ 'ਸਵੈਮ' ਸ਼ਰਮਾ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਕੋਰੋਨਾ ਦੇ ਕਾਰਨ ਤਾਲਾਬੰਦੀ ਹੋਣ ਉੱਤੇ ਘਰ ਵਿੱਚ ਸਵੈਮ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਟੈਲੀਵੀਜ਼ਨ ਅਤੇ ਮੋਬਾਈਲ ਉੱਤੇ ਗੇਮ ਖੇਡਣ, ਸਨੈਕਸ ਖਾਂਦਾ ਤੇ ਕੁਝ ਸਮੇਂ ਲਈ ਸੌਂਦਾ ਰਿਹਾ, ਨਤੀਜੇ ਵੱਜੋਂ ਉਸਦਾ ਭਾਰ ਹੌਲੀ ਹੌਲੀ ਵਧਦਾ ਗਿਆ, ਜੋ ਉਸ ਦੇ ਮਾਪਿਆਂ ਨੂੰ ਆਮ ਲੱਗਦਾ ਸੀ। ਉਸਦੀ ਮਾਂ ਤੇ ਪਿਤਾ ਦੀ ਚਿੰਤਾ ਉਸ ਨੂੰ ਲੈ ਕੇ ਵੱਧ ਗਈ ਜਦੋਂ ਉਹ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥੱਕਣ ਲੱਗ ਪਿਆ। ਹੌਲੀ ਹੌਲੀ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਲੱਗੀ। ਡਾਕਟਰ ਦੀ ਸਲਾਹ 'ਤੇ, ਉਸਨੇ ਦਵਾਈਆਂ ਦੇ ਨਾਲ ਆਪਣਾ ਰੁਟੀਨ ਵੀ ਬਦਲਿਆ, ਜਿਸ ਨਾਲ ਘੱਟ ਰਫ਼ਤਾਰ ਨਾਲ ਹੀ ਸਹੀਂ ਪਰ ਉਸ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ।
ਇਹ ਸਮੱਸਿਆ ਸਿਰਫ 'ਸਵੈਮ' ਦੀ ਨਹੀਂ ਬਲਕਿ 16 ਸਾਲ ਦੀ ਤਨੀਸ਼ਾ, ਜੋ ਕਿ ਦਸਵੀਂ ਦੀ ਵਿਦਿਆਰਥਣ ਹੈ, ਰਾਘਵ 16 ਸਾਲਾਂ, 13 ਸਾਲ ਦੀ ਕੋਇਲ ਅਤੇ 10 ਸਾਲਾਂ ਦੀ ਕੌਸਤੁਭ ਦੀ ਵੀ ਹੈ। ਉਨ੍ਹਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਵਿੱਚ ਵੱਧ ਰਹੇ ਮੋਟਾਪੇ ਅਤੇ ਉਨ੍ਹਾਂ ਨੂੰ ਪੈਦਾ ਹੋਈਆਂ ਮੁਸ਼ਕਿਲਾਂ ਕਾਰਨ ਡਾਕਟਰਾਂ ਨਾਲ ਸੰਪਰਕ ਕੀਤਾ। ਈਟੀਵੀ ਭਾਰਤ ਸੁਖੀਭਾਵਾ ਟੀਮ ਨੇ ਬਾਲ ਮਾਹਰ ਡਾਕਟਰ ਸੋਨਾਲੀ ਨਵਾਲੇ ਪੁਰੰਦਰੇ ਨਾਲ ਕੋਰੋਨਾ ਕਾਲ ਵਿੱਚ ਬਦਲੇ ਹੋਏ ਹਾਲਾਤਾਂ ਕਾਰਨ ਬੱਚਿਆਂ ਵਿੱਚ ਮੋਟਾਪੇ ਦੀਆਂ ਵਧ ਰਹੀਆਂ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ।
ਮੋਟਾਪੇ ਦੀਆਂ ਸਮੱਸਿਆਵਾਂ
ਜ਼ਿਆਦਾਤਰ ਮਾਮਲਿਆਂ ਵਿੱਚ, ਮੋਟਾਪਾ ਗ਼ੈਰ-ਸਿਹਤਮੰਦ ਰੁਟੀਨ ਤੇ ਖੁਰਾਕ ਕਾਰਨ ਵਧਦਾ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਜੈਨੇਟਿਕ, ਹਾਰਮੋਨ ਦੀਆਂ ਸਮੱਸਿਆਵਾਂ ਜਾਂ ਕੁਝ ਬੀਮਾਰੀ ਦੇ ਕਾਰਨ ਵੀ ਹੋ ਸਕਦਾ ਹੈ। ਡਾ. ਸੋਨਾਲੀ ਦੱਸਦੀ ਹੈ ਕੋਰੋਨਾ ਦੇ ਇਸ ਦੌਰ ਵਿੱਚ ਹਰ ਬੀਮਾਰੀ ਸਾਡੇ ਕੋਲ ਇੱਕ ਵਾਧੂ ਚਿੰਤਾ ਤੇ ਡਰ ਦੇ ਰੂਪ ਵਿੱਚ ਆਉਂਦੀ ਹੈ।