ਹੈਦਰਾਬਾਦ: ਕਈ ਲੋਕ ਮੂੰਹ 'ਚੋ ਬਦਬੂ ਆਉਣ ਦੀ ਸਮੱਸਿਆਂ ਤੋਂ ਪਰੇਸ਼ਾਨ ਹੁੰਦੇ ਹਨ। ਇਸ ਸਮੱਸਿਆਂ ਕਾਰਨ ਲੋਕਾਂ ਨੂੰ ਗੱਲ ਕਰਨ 'ਚ ਵੀ ਮੁਸ਼ਕਿਲ ਆਉਦੀ ਹੈ। ਇਸ ਲਈ ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਮੂੰਹ 'ਚੋ ਬਦਬੂ ਆਉਣ ਦੇ ਕਾਰਨ:ਮੂੰਹ 'ਚੋ ਬਦਬੂ ਆਉਣ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਨ੍ਹਾਂ ਵਿੱਚ ਦੰਦਾਂ ਦੀ ਖਰਾਬ ਸਫ਼ਾਈ, ਮੂੰਹ ਦੀ ਲਾਗ, ਖਾਣ-ਪੀਣ ਦੀ ਗਲਤ ਆਦਤ, ਤੰਬਾਕੂ ਦਾ ਸੇਵਨ ਅਤੇ ਕੁਝ ਬਿਮਾਰੀਆਂ ਜਾ ਦਵਾਈਆਂ ਆਦਿ ਕਾਰਨ ਮੂੰਹ 'ਚੋ ਬਦਬੂ ਆਉਣ ਦੀ ਸਮੱਸਿਆਂ ਹੋ ਸਕਦੀ ਹੈ। ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਮੂੰਹ 'ਚੋ ਆ ਰਹੀ ਬਦਬੂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:
ਲੌਂਗ ਦੀ ਮਦਦ ਨਾਲ ਮੂੰਹ ਦੀ ਬਦਬੂ ਤੋਂ ਛੁਟਕਾਰਾ: ਲੌਂਗ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸਨੂੰ ਮੂੰਹ 'ਚ ਰੱਖ ਕੇ ਤੁਸੀਂ ਚਬਾ ਸਕਦੇ ਹੋ। ਅਜਿਹਾ ਕਰਨ ਨਾਲ ਮੂੰਹ 'ਚੋ ਆ ਰਹੀ ਬਦਬੂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ।
ਨਿੰਬੂ ਪਾਣੀ ਦੀ ਮਦਦ ਨਾਲ ਮੂੰਹ ਦੀ ਬਦਬੂ ਤੋਂ ਛੁਟਕਾਰਾ: ਨਿੰਬੂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸਨੂੰ ਪੀਣ ਨਾਲ ਮੂੰਹ ਦੇ ਚੰਗੇ ਬੈਕਟੀਰੀਆਂ ਨੂੰ ਵਧਾਵਾ ਮਿਲਦਾ ਹੈ। ਇਸ ਲਈ ਨਿੰਬੂ ਦੇ ਰਸ ਨੂੰ ਪਾਣੀ 'ਚ ਮਿਲਾ ਲਓ ਅਤੇ ਫਿਰ ਇਸ ਪਾਣੀ ਨੂੰ ਕੁਝ ਸਮੇਂ ਲਈ ਮੂੰਹ 'ਚ ਰੱਖ ਕੇ ਗਾਰਗਲ ਕਰ ਲਓ। ਇਸ ਨਾਲ ਮੂੰਹ 'ਚੋ ਆ ਰਹੀ ਬਦਬੂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ।
ਬੇਕਿੰਗ ਸੋਡੇ ਦੀ ਮਦਦ ਨਾਲ ਮੂੰਹ ਦੀ ਬਦਬੂ ਤੋਂ ਛੁਟਕਾਰਾ: ਬੇਕਿੰਗ ਸੋਡੇ ਨਾਲ ਐਸਿਡਿਟੀ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੀ ਮਦਦ ਨਾਲ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਬੇਕਿੰਗ ਸੋਡੇ ਨੂੰ ਆਪਣੇ ਟੂਥਪੇਸਟ 'ਚ ਮਿਲਾਓ ਜਾਂ ਫਿਰ ਇਸਨੂੰ ਪਾਣੀ 'ਚ ਮਿਲਾ ਕੇ ਗਾਰਗਲ ਕਰੋ। ਇਸ ਨਾਲ ਮੂੰਹ 'ਚੋ ਆ ਰਹੀ ਬਦਬੂ ਤੋਂ ਛੁਟਕਾਰਾ ਮਿਲ ਜਾਵੇਗਾ।
ਤੁਲਸੀ ਨਾਲ ਮੂੰਹ ਦੀ ਬਦਬੂ ਤੋਂ ਛੁਟਕਾਰਾ:ਤੁਲਸੀ 'ਚ ਐਂਟੀਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਤੁਲਸੀ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ ਜਾਂ ਇਸਨੂੰ ਆਪਣੀ ਚਾਹ 'ਚ ਪਾ ਕੇ ਵੀ ਪੀ ਸਕਦੇ ਹੋ। ਇਸ ਨਾਲ ਮੂੰਹ 'ਚੋ ਆ ਰਹੀ ਬਦਬੂ ਤੋਂ ਕਾਫੀ ਛੁਟਕਾਰਾ ਮਿਲੇਗਾ।
ਸੌਂਫ਼ ਅਤੇ ਇਲਾਇਚੀ ਦੀ ਮਦਦ ਨਾਲ ਕਰੋ ਮੂੰਹ ਦੀ ਬਦਬੂ ਨੂੰ ਦੂਰ: ਸੌਫ ਅਤੇ ਇਲਾਇਚੀ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਮੂੰਹ 'ਚੋ ਆ ਰਹੀ ਬਦਬੂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਭੋਜਨ ਤੋਂ ਬਾਅਦ ਸੌਫ਼ ਅਤੇ ਇਲਾਇਚੀ ਦਾ ਸੇਵਨ ਕਰੋ।