ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਕਮਰ ਦਰਦ ਦੀ ਸਮੱਸਿਆਂ ਆਮ ਹੋ ਗਈ ਹੈ। ਅਕਸਰ ਲੋਕਾਂ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦੀ ਜ਼ਿਆਦਾ ਸ਼ਿਕਾਇਤ ਹੁੰਦੀ ਹੈ। ਜ਼ਿਆਦਾ ਝੁਕ ਕੇ ਕੰਮ ਕਰਨ ਨਾਲ ਵੀ ਕਮਰ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਔਰਤਾਂ ਵਿੱਚ ਕਮਰ ਦਰਦ ਦੀ ਸਮੱਸਿਆਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਕਈ ਵਾਰ ਆਫ਼ਿਸ ਵਿੱਚ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਵੀ ਕਮਰ ਦਰਦ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਕਮਰ ਦਰਦ ਤੋਂ ਰਾਹਤ ਪਾਉਣ ਲਈ ਮਸਾਜ ਕੀਤੀ ਜਾ ਸਕਦੀ ਹੈ। ਰੋਜ਼ਾਨਾ ਮਸਾਜ ਕਰਨ ਨਾਲ ਕਮਰ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਕਮਰ ਦਰਦ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਤੇਲਾਂ ਨਾਲ ਕਰੋ ਮਾਲਿਸ਼:
ਸਰ੍ਹੋ ਦਾ ਤੇਲ:ਸਰ੍ਹੋ ਦੇ ਤੇਲ ਨਾਲ ਕਮਰ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਨਹਾਉਣ ਤੋਂ ਪਹਿਲਾ ਸਰ੍ਹੋ ਦੇ ਤੇਲ ਨੂੰ ਗਰਮ ਕਰ ਲਓ ਅਤੇ ਫਿਰ ਹੱਥਾਂ ਨਾਲ ਕਮਰ 'ਤੇ ਹੌਲੀ-ਹੌਲੀ 5-10 ਮਿੰਟ ਮਸਾਜ ਕਰੋ। ਫਿਰ ਕੋਸੇ ਪਾਣੀ ਨਾਲ ਨਹਾ ਲਓ।
ਸਰ੍ਹੋ ਦੇ ਤੇਲ 'ਚ ਅਜਵਾਇਨ ਪਾਓ: ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਸਰ੍ਹੋ ਦੇ ਤੇਲ 'ਚ ਅਜਵਾਇਨ ਪਾਓ ਅਤੇ ਇਸਨੂੰ ਗਰਮ ਕਰੋ। ਜਦੋ ਤੇਲ ਗਰਮ ਹੋ ਜਾਵੇ, ਤਾਂ ਕਮਰ 'ਤੇ ਲਗਾ ਕੇ ਮਾਲਿਸ਼ ਕਰੋ। 1 ਹਫ਼ਤੇ ਤੱਕ ਇਸ ਤੇਲ ਦੀ ਵਰਤੋ ਕਰੋ। ਇਸ ਨਾਲ ਤੁਹਾਡੀ ਕਮਰ ਨੂੰ ਆਰਾਮ ਮਿਲੇਗਾ।