ਹੈਦਰਾਬਾਦ: ਆਮ ਤੌਰ 'ਤੇ ਮਰਦਾਂ ਵਿੱਚ ਸੈਕਸ ਵਧਾਉਣ ਵਾਲੀਆਂ ਦਵਾਈਆਂ ਅਤੇ ਉਨ੍ਹਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਰੁਝਾਨ ਦੇਖਿਆ ਜਾਂਦਾ ਹੈ। ਹੁਣ ਚਾਹੇ ਇਹ ਦਵਾਈਆਂ ਖਾਣਾ ਹੋਣ ਚਾਹੇ ਲਗਾਉਣ ਦੀਆਂ, ਮਰਦ ਬਿਨ੍ਹੇ ਕਿਸੇ ਜਿਆਦਾ ਜਾਣਕਾਰੀ ਅਤੇ ਬਿਨ੍ਹਾਂ ਕਿਸੇ ਗੱਲ ਦੀ ਪਰਵਾਹ ਕੀਤਿਆਂ ਕਿ ਇਹ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਵੀ ਪਾ ਸਕਦੀਆਂ ਹਨ, ਉਨ੍ਹਾਂ ਦਾ ਸੇਵਨ ਕਰਨ ਤੋਂ ਨਹੀਂ ਝਿਜਕਦੇ। ਡਾਕਟਰ ਅਜਿਹੀਆਂ ਆਦਤਾਂ ਨੂੰ ਸਿਹਤ ਲਈ ਬਹੁਤ ਹਾਨੀਕਾਰਕ ਮੰਨਦੇ ਹਨ।
ਹਰਿਦੁਆਰ ਦੇ ਸਥਿਤ ਅੰਡਰੋਲੋਜਿਸਟ ਡਾ: ਵਿਪਨ ਸਿੰਘ ਦਾ ਕਹਿਣਾ ਹੈ ਕਿ ਇੰਟਰਨੈਟ ਅਤੇ ਅਖ਼ਬਾਰਾਂ ਵਿੱਚ ਛਪੀਆਂ ਦਵਾਈਆਂ ਅਤੇ ਤੇਲ ਦੇ ਇਸ਼ਤਿਹਾਰ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਅਤੇ ਉਹ ਉਨ੍ਹਾਂ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੇ ਬਗੈਰ ਉਨ੍ਹਾਂ ਦੀ ਵਰਤੋਂ ਕਰਦੇ ਹਨ। ਜਿਸ ਨਾਲ ਉਨ੍ਹਾਂ ਦੀ ਸੈਕਸ ਵਧਾਉਣ ਅਤੇ ਸਹਿਣਸ਼ੀਲਤਾ ਵਧਾਉਣ ਦੀ ਬਜਾਏ ਕਈ ਵਾਰ ਉਨ੍ਹਾਂ ਦੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ।
ਇੰਨਾਂ ਹੀ ਨਹੀਂ ਲੋਕ ਸੋਚਦੇ ਹਨ ਕਿ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਬਿਹਤਰ ਸੈਕਸ ਸੰਬੰਧਾਂ ਦਾ ਅਨੁਭਵ ਵੀ ਮਿਲ ਸਕਦਾ ਹੈ, ਜਦੋਂ ਕਿ ਇਹ ਸੱਚ ਨਹੀਂ ਹੈ। ਕਿਸੇ ਵੀ ਵਸਤੂ ਵਿੱਚ ਅਲਕੋਹਲ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੈਗਰਾ ਵਰਗੀਆਂ ਦਵਾਈਆਂ ਦੀ ਡਾਕਟਰੀ ਸਲਾਹ ਤੋਂ ਬਿਨਾਂ ਵਰਤੋਂ ਕਰਨ ਨਾਲ ਵੀ ਜਿਨਸੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਕਦੇ ਕਿਸੇ ਕਿਸਮ ਦੀ ਸੈਕਸ ਸਮੱਸਿਆ ਲਈ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ।
ਸੈਕਸ ਸਬੰਧਾਂ ਨੂੰ ਬਿਹਤਰ ਬਣਾਉਣ ਅਤੇ ਵਧਾਉਣ ਦੇ ਲਈ ਆਮ ਤੌਰ ਤੇ ਲੋਕ ਜਿਹੜ੍ਹੀਆਂ ਗਲਤ ਆਦਤਾਂ ਅਤੇ ਚੀਜਾਂ ਜੀ ਵਰਤੋ ਕਰਦੇ ਹਨ ਉਹ ਇਸ ਪ੍ਰਕਾਰ ਹਨ....
ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ
ਕਈ ਵਾਰ ਲੋਕ ਮਹਿਸੂਸ ਕਰਦੇ ਹਨ ਕਿ ਅਲਕੋਹਲ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਸੰਭੋਗ ਦੇ ਦੌਰਾਨ ਜੋਸ਼ ਨੂੰ ਵਧਾਉਣ ਵਿੱਚ ਫਾਇਦਾ ਹੁੰਦਾ ਹੈ। ਇਹ ਕੁਝ ਪਲਾਂ ਦੇ ਲਈ ਰਿਸ਼ਤੇ ਵਿੱਚ ਜਨੂੰਨ ਵਧਾ ਸਕਦਾ ਹੈ ਪਰ ਇਸਦੇ ਲਗਾਤਾਰ ਸੇਵਨ ਨਾਲ ਕਈ ਵਾਰ ਪੁਰਸ਼ਾਂ ਵਿੱਚ ਨਾਮਰਦਗੀ ਪੈਦਾ ਹੋ ਸਕਦੀ ਹੈ ਅਤੇ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਆਦੀ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਇਸ ਲਈ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।