ਹੈਦਰਾਬਾਦ:ਮਾਂ ਬਣਨਾ ਹਰ ਔਰਤ ਲਈ ਬਹੁਤ ਖਾਸ ਹੁੰਦਾ ਹੈ। ਪਹਿਲੀ ਵਾਰ ਮਾਂ ਬਣਨ 'ਤੇ ਕੁਝ ਅਲੱਗ ਹੀ ਮਹਿਸੂਸ ਹੁੰਦਾ ਹੈ। ਗਰਭ ਅਵਸਥਾ ਦਾ ਸਮਾਂ 9 ਮਹੀਨਿਆਂ ਦਾ ਹੁੰਦਾ ਹੈ ਅਤੇ ਡਾਕਟਰ ਹਰ 3 ਮਹੀਨੇ ਅਲੱਗ-ਅਲੱਗ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ। ਪਹਿਲੀ ਤਿਮਾਹੀ ਪਹਿਲੇ ਹਫ਼ਤੇ ਤੋਂ ਸ਼ੁਰੂ ਹੁੰਦੀ ਹੈ ਅਤੇ 12 ਹਫ਼ਤਿਆਂ ਤੱਕ ਚਲਦੀ ਹੈ। ਦੂਸਰੀ 13 ਹਫ਼ਤਿਆਂ ਤੋਂ ਲੈ ਕੇ 15 ਹਫ਼ਤਿਆਂ ਤੱਕ ਰਹਿੰਦੀ ਹੈ ਅਤੇ ਤੀਸਰੀ ਤਿਮਾਹੀ 28ਵੇਂ ਹਫਤੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤੱਕ ਚਲਦੀ ਹੈ।
ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨੇ ਬਹੁਤ ਮਹੱਤਵਪੂਰਨ: ਗਰਭ ਅਵਸਥਾ ਦੇ ਸ਼ੁਰੂਆਤੀ ਤਿੰਨ ਮਹੀਨੇ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਇਸ ਦੌਰਾਨ ਗਰਭਵਤੀ ਔਰਤ ਦੇ ਸਰੀਰ ਨੂੰ ਹਰ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਕਿਉਕਿ ਇਸ ਸਮੇਂ ਗਰਭ 'ਚ ਪਲ ਰਹੇ ਬੱਚੇ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਇਸ ਲਈ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਕੁਝ ਚੀਜ਼ਾਂ ਨਾ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਗਰਭ ਅਵਸਥਾ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬਚੋ:
ਫਾਸਟ ਫੂਡਸ:ਫਾਸਟ ਫੂਡ ਵਿੱਚ ਪ੍ਰੋਸੈਸਡ ਫੂਡ ਅਤੇ ਰਿਫਾਇੰਡ ਫੂਡ ਆਉਦੇ ਹਨ। ਗਰਭ ਅਵਸਥਾ ਦੌਰਾਨ ਇਸਨੂੰ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਫਾਸਟ ਫੂਡ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦੌਰਾਨ ਤਲਿਆਂ ਹੋਇਆ ਭੋਜਨ ਅਤੇ ਬਾਹਰ ਦੀਆਂ ਚੀਜ਼ਾਂ ਨਾ ਖਾਓ।