ਪੰਜਾਬ

punjab

Asthma Patient: ਦਮੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਸਵੇਰ ਦੇ ਸਮੇਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਤਿੰਨ ਤਰ੍ਹਾਂ ਦੇ ਡ੍ਰਿੰਕਸ ਅਤੇ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼

Health Tips: ਅੱਜ ਦੇ ਸਮੇਂ 'ਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਪ੍ਰਦੂਸ਼ਣ ਕਾਰਨ ਲੋਕ ਦਮੇ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਦਮੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।

By ETV Bharat Health Team

Published : Nov 15, 2023, 1:36 PM IST

Published : Nov 15, 2023, 1:36 PM IST

Asthma Patient
Asthma Patient

ਹੈਦਰਾਬਾਦ: ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਪ੍ਰਦੂਸ਼ਣ ਕਾਰਨ ਲੋਕ ਅਕਸਰ ਦਮੇ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਾਰਨ ਸਾਹ ਲੈਣ 'ਚ ਮੁਸ਼ਕਿਲ ਅਤੇ ਗਲੇ 'ਚ ਜਲਨ ਹੋਣ ਲੱਗਦੀ ਹੈ। ਇਸ ਲਈ ਦਮੇ ਦੇ ਮਰੀਜ਼ ਸਵੇਰ ਦੇ ਸਮੇਂ ਆਪਣੀ ਖੁਰਾਕ 'ਚ ਕੁਝ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹਨ। ਇਨ੍ਹਾਂ ਡ੍ਰਿੰਕਸ ਨਾਲ ਦਮੇ ਦੀ ਸਮੱਸਿਆਂ ਤੋਂ ਰਾਹਤ ਪਾਉਣ 'ਚ ਮਦਦ ਮਿਲੇਗੀ।

ਦਮੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਪੀਓ ਇਹ ਡ੍ਰਿੰਕਸ:

ਅਦਰਕ ਵਾਲੀ ਚਾਹ: ਤੁਸੀਂ ਸਵੇਰ ਦੇ ਸਮੇਂ ਦੁੱਧ ਵਾਲੀ ਚਾਹ ਦੀ ਜਗ੍ਹਾਂ ਅਦਰਕ ਵਾਲੀ ਚਾਹ ਪੀ ਸਕਦੇ ਹੋ। ਇਸ ਨਾਲ ਦਮੇ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਚਾਹ ਨੂੰ ਬਣਾਉਣ ਲਈ ਇੱਕ ਗਲਾਸ ਪਾਣੀ ਨੂੰ ਗਰਮ ਕਰੋ ਅਤੇ ਇਸ 'ਚ ਅਦਰਕ ਦੇ ਕੁਝ ਟੁੱਕੜਿਆਂ ਨੂੰ ਪਾ ਲਓ। ਫਿਰ ਇਸ ਚਾਹ ਨੂੰ ਉਬਾਲੋ। ਇਸ ਤਰ੍ਹਾਂ ਅਦਰਕ ਵਾਲੀ ਚਾਹ ਤਿਆਰ ਹੈ। ਅਦਰਕ ਵਾਲੀ ਚਾਹ ਦਮੇ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦੀ ਹੈ। ਇਸ ਲਈ ਦਮੇ ਦੇ ਮਰੀਜ਼ ਆਪਣੀ ਸਵੇਰ ਦੀ ਖੁਰਾਕ 'ਚ ਅਦਰਕ ਵਾਲੀ ਚਾਹ ਨੂੰ ਸ਼ਾਮਲ ਕਰ ਸਕਦੇ ਹਨ।

ਹਲਦੀ ਵਾਲਾ ਪਾਣੀ: ਤੁਸੀਂ ਆਪਣੀ ਸਵੇਰ ਦੀ ਸ਼ੁਰੂਆਤ ਹਲਦੀ ਵਾਲੇ ਪਾਣੀ ਨਾਲ ਵੀ ਕਰ ਸਕਦੇ ਹੋ। ਇਸ ਲਈ ਕੋਸੇ ਪਾਣੀ 'ਚ ਅੱਧਾ ਚਮਚ ਹਲਦੀ ਪਾਊਡਰ ਮਿਲਾ ਕੇ ਪੀਓ। ਇਸ ਨਾਲ ਸਾਹ ਲੈਣ 'ਚ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ। ਇਸ ਲਈ ਆਪਣੀ ਖੁਰਾਕ 'ਚ ਹਲਦੀ ਵਾਲੇ ਪਾਣੀ ਨੂੰ ਸ਼ਾਮਲ ਕਰੋ।

ਗਰਮ ਸੂਪ: ਦਮੇ ਦੇ ਮਰੀਜ਼ ਆਪਣੀ ਖੁਰਾਕ 'ਚ ਸੂਪ ਨੂੰ ਵੀ ਸ਼ਾਮਲ ਕਰ ਸਕਦੇ ਹਨ। ਇਸ ਨਾਲ ਗਲੇ ਨੂੰ ਆਰਾਮ ਮਿਲਦਾ ਹੈ ਅਤੇ ਗਲੇ 'ਚ ਖਰਾਸ਼ ਵਰਗੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਦਮੇ ਦੇ ਮਰੀਜ਼ਾਂ ਨੂੰ ਰੋਜ਼ ਗਰਮ ਸੂਪ ਪੀਣਾ ਚਾਹੀਦਾ ਹੈ। ਰੋਜ਼ਾਨਾ ਇਸ ਸੂਪ ਨੂੰ ਪੀਣ ਨਾਲ ਸਾਹ ਲੈਣ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।

ਦਮੇ ਦੇ ਮਰੀਜ਼ ਇਨ੍ਹਾਂ ਚੀਜ਼ਾਂ ਤੋਂ ਕਰਨ ਪਰਹੇਜ਼: ਦਮੇ ਦੇ ਮਰੀਜ਼ ਸ਼ਰਾਬ ਦਾ ਇਸਤੇਮਾਲ ਨਾ ਕਰਨ। ਇਸਦੇ ਨਾਲ ਹੀ ਦਮੇ ਤੋਂ ਪੀੜਿਤ ਲੋਕਾਂ ਨੂੰ ਮਿੱਠਾ ਅਤੇ ਤਲਿਆ ਹੋਇਆ ਭੋਜਨ ਵੀ ਨਹੀਂ ਖਾਣਾ ਚਾਹੀਦਾ। ਇਨ੍ਹਾਂ ਚੀਜ਼ਾਂ ਨਾਲ ਗਲੇ 'ਚ ਖਰਾਸ਼ ਅਤੇ ਖੰਘ ਹੋ ਸਕਦੀ ਹੈ। ਇਸਦੇ ਨਾਲ ਹੀ ਦਮੇ ਦੇ ਲੱਛਣ ਵੀ ਨਜ਼ਰ ਆ ਸਕਦੇ ਹਨ।

ABOUT THE AUTHOR

...view details