ਪੰਜਾਬ

punjab

ETV Bharat / sukhibhava

ਪਹਿਲੀ ਵਾਰ ਚੇਨਈ ਵਿੱਚ ਕੋਵਿਡ-19 ਪੌਜ਼ੀਟਿਵ ਮਰੀਜ਼ ਦੇ ਫੇਫ਼ੜੇ ਕੀਤੇ ਗਏ ਟ੍ਰਾਂਸਪਲਾਂਟ - lung transplant of covid-19 positive patient

ਬੀਤੇ ਦਿਨੀ ਹੋਏ ਫੇਫ਼ੜਿਆਂ ਦੇ ਟ੍ਰਾਂਸਪਲਾਂਟ ਤੋਂ ਬਾਅਦ ਚੇਨਈ ਦੇ ਹਸਪਤਾਲ ਵਿੱਚ ਫੇਫ਼ੜਿਆਂ ਦਾ ਇੱਕ ਹੋਰ ਟ੍ਰਾਂਸਪਲਾਂਟ ਕੀਤਾ ਗਿਆ ਹੈ। ਫ਼ਾਈਬਰੋਸਿਸ ਕਾਰਨ ਮਰੀਜ਼ ਦੇ ਫੇਫ਼ੜਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ।

ਤਸਵੀਰ
ਤਸਵੀਰ

By

Published : Sep 1, 2020, 9:08 PM IST

ਕੋਰੋਨਵਾਇਰਸ ਸਕਾਰਾਤਮਕ ਪਾਏ ਗਏ 48 ਸਾਲਾ ਮਰੀਜ਼ ਦੇ ਬੁਰੀ ਤਰ੍ਹਾਂ ਨੁਕਸਾਨੇ ਗਏ ਫੇਫ਼ੜਿਆਂ ਨੂੰ ਚੇਨਈ ਦੇ ਇੱਕ ਹਸਪਤਾਲ ਦੇ ਡਾਕਟਰਾਂ ਨੇ ਸਫਲਤਾਪੂਰਵਕ ਬਦਲ ਦਿੱਤਾ ਹੈ। ਪ੍ਰਾਈਵੇਟ ਹਸਪਤਾਲ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਏਸ਼ਿਆ ਵਿੱਚ ਕੋਵਿਡ-19 ਸਕਾਰਾਤਮਕ ਮਰੀਜ਼ ਦੇ ਫੇਫ਼ੜਿਆਂ ਦੇ ਟ੍ਰਾਂਸਪਲਾਂਟ ਦਾ ਇਹ ਪਹਿਲਾ ਮਾਮਲਾ ਹੈ। ਉੱਥੇ ਹੀ ਇਹ ਤਾਲਾਬੰਦੀ ਤੋਂ ਬਾਅਦ ਹਸਪਤਾਲ ਵਿੱਚ ਫੇਫ਼ੜਿਆਂ ਦਾ ਦੂਜਾ ਟ੍ਰਾਂਸਪਲਾਂਟ ਹੈ।

ਹਸਪਤਾਲ ਨੇ ਕਿਹਾ ਹੈ ਕਿ ਦਿੱਲੀ ਦਾ ਕੋਵਿਡ-19 ਮਰੀਜ਼ ਫੇਫ਼ੜੇ ਦੀ ਗੰਭੀਰ ਲਾਗ ਨਾਲ ਪੀੜਤ ਸੀ। ਕੋਵਿਡ -19 ਨਾਲ ਸਬੰਧਿਤ ਫ਼ਾਈਬਰੋਸਿਸ ਦੇ ਕਾਰਨ ਉਸ ਦੇ ਫੇਫ਼ੜਿਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਸੀ।

ਐਮਜੀਐਮ ਹੈਲਥਕੇਅਰ ਦੇ ਅਨੁਸਾਰ ਮਰੀਜ਼ ਦਾ ਕੋਵਿਡ ਟੈਸਟ 8 ਜੁਲਾਈ ਨੂੰ ਸਕਾਰਾਤਮਕ ਆਇਆ ਤੇ ਉਸ ਦੇ ਫੇਫ਼ੜਿਆਂ ਦਾ ਥੋੜਾ ਜਿਹਾ ਹਿੱਸਾ ਕੰਮ ਕਰ ਰਿਹਾ ਸੀ। ਸਥਿਤੀ ਵਿਗੜਨ ਕਾਰਨ ਉਸ ਨੂੰ ਵੈਂਟੀਲੇਟਰ ਸਹਾਇਤਾ ਦਿੱਤੀ ਗਈ। ਬਾਅਦ ਵਿੱਚ ਉਸ ਨੂੰ 20 ਜੁਲਾਈ ਨੂੰ ਐਮਜੀਐਮ ਹੈਲਥਕੇਅਰ ਗਾਜ਼ੀਆਬਾਦ ਤੋਂ ਚੇਨਈ ਭੇਜਿਆ ਗਿਆ।

ਉੱਥੇ ਉਸ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਈਸੀਐਮਓ ਸਹਾਇਤਾ ਦਿੱਤੀ ਗਈ। ਬਾਅਦ ਵਿੱਚ ਡਾਕਟਰਾਂ ਨੇ ਉਸ ਦੇ ਫੇਫ਼ੜਿਆਂ ਨੂੰ ਟ੍ਰਾਂਸਪਲਾਂਟ ਕਰਨ ਦਾ ਫ਼ੈਸਲਾ ਕੀਤਾ। 27 ਅਗਸਤ ਨੂੰ ਕਰਵਾਏ ਗਏ ਇਸ ਟ੍ਰਾਂਸਪਲਾਂਟ ਦੀ ਅਗਵਾਈ ਕਾਰਡੀਅਕ ਸਾਇੰਸਜ਼ ਦੇ ਚੇਅਰਮੈਨ ਅਤੇ ਡਾਇਰੈਕਟਰ ਡਾ. ਬਾਲਾਕ੍ਰਿਸ਼ਣਨ ਨੇ ਕੀਤਾ।

ਐਮਜੀਐਮ ਹੈਲਥਕੇਅਰ ਨੇ ਕਿਹਾ ਹੈ ਕਿ ਟ੍ਰਾਂਸਪਲਾਂਟ ਤੋਂ ਬਾਅਦ ਮਰੀਜ਼ ਠੀਕ ਹੈ ਅਤੇ ਉਹ ਅਜੇ ਵੀ ਆਈਸੀਯੂ ਵਿੱਚ ਹੈ। ਉਸਦੇ ਬਦਲੇ ਗਏ ਫੇਫ਼ੜੇ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।

ABOUT THE AUTHOR

...view details