ਹੈਦਰਾਬਾਦ: ਹਿੰਗ ਦਾ ਇਸਤੇਮਾਲ ਜ਼ਿਆਦਾਤਰ ਲੋਕ ਦਾਲ ਅਤੇ ਸਬਜ਼ੀ ਦਾ ਸਵਾਦ ਵਧਾਉਣ ਲਈ ਕਰਦੇ ਹਨ। ਹਿੰਗ ਸਵਾਦ ਲਈ ਹੀ ਨਹੀਂ ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਇਸਦਾ ਇਸਤੇਮਾਲ ਨੁਕਸਾਨਦੇਹ ਵੀ ਹੋ ਸਕਦਾ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ, ਗੈਸ ਅਤੇ ਸਿਰਦਰਦ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਹਿੰਗ ਦਾ ਇਸਤੇਮਾਲ ਨੁਕਸਾਨਦੇਹ ਹੋ ਸਕਦਾ ਹੈ।
ਇਹ ਲੋਕ ਜ਼ਰੂਰਤ ਤੋਂ ਜ਼ਿਆਦਾ ਹਿੰਗਦਾ ਇਸਤੇਮਾਲ ਨਾ ਕਰਨ:
ਬਲੱਡ ਪ੍ਰੈਸ਼ਰ: ਜ਼ਰੂਰਤ ਤੋਂ ਜ਼ਿਆਦਾ ਹਿੰਗ ਦਾ ਇਸਤੇਮਾਲ ਕਰਨ ਨਾਲ ਵਿਅਕਤੀ ਦਾ ਬੀਪੀ ਵਧ ਅਤੇ ਘਟ ਸਕਦਾ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਜ਼ਰੂਰਤ ਤੋਂ ਜ਼ਿਆਦਾ ਹਿੰਗ ਦਾ ਇਸਤੇਮਾਲ ਨਾ ਕਰੋ।
ਸਿਰਦਰਦ:ਹਿੰਗ ਦਾ ਇਸਤੇਮਾਲ ਜ਼ਿਆਦਾ ਕਰਨ ਨਾਲ ਤੁਸੀਂ ਸਿਰਦਰਦ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ ਤੁਹਾਨੂੰ ਚੱਕਰ ਆ ਸਕਦੇ ਹਨ। ਇਸ ਲਈ ਹਿੰਗ ਦਾ ਇਸਤੇਮਾਲ ਕਰਨ ਤੋਂ ਬਚੋ।
ਗਰਭ ਅਵਸਥਾ:ਹਿੰਗ ਗਰਭਪਾਤ ਦਾ ਕਾਰਨ ਬਣ ਸਕਦਾ ਹੈ। ਇਸ ਲਈ ਗਰਭ ਅਵਸਥਾ ਦੌਰਾਨ ਹਿੰਗ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਬੱਚੇ ਨੂੰ ਆਪਣਾ ਦੁੱਧ ਚੁੰਘਾਉਂਦੇ ਹੋ, ਤਾਂ ਦੁੱਧ ਰਾਹੀ ਬੱਚੇ ਦੇ ਪ੍ਰਭਾਵਿਤ ਹੋਣ ਕਰਕੇ ਉਸਦੀ ਸਿਹਤ ਖਰਾਬ ਹੋ ਸਕਦੀ ਹੈ। ਇਸਦੇ ਨਾਲ ਹੀ 5 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਹਿੰਗ ਵਾਲੇ ਪਦਾਰਥ ਜਾਂ ਪਕਵਾਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਸੋਜ: ਕਈ ਵਾਰ ਲੋਕਾਂ ਨੂੰ ਹਿੰਗ ਦੇ ਜ਼ਿਆਦਾ ਸੇਵਨ ਨਾਲ ਬੁੱਲ੍ਹਾਂ, ਗਰਦਨ ਅਤੇ ਚਿਹਰੇ 'ਤੇ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਹਿੰਗ ਦਾ ਇਸਤੇਮਾਲ ਕਰਨ ਤੋਂ ਬਾਅਦ ਇਹ ਸਮੱਸਿਆਵਾਂ ਨਜ਼ਰ ਆਉਣ ਲੱਗੇ, ਤਾਂ ਤਰੁੰਤ ਹਿੰਗ ਦਾ ਇਸਤੇਮਾਲ ਬੰਦ ਕਰ ਦਿਓ।
ਗੈਸ:ਜ਼ਿਆਦਾਤਰ ਲੋਕ ਹਿੰਗ ਦਾ ਇਸਤੇਮਾਲ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਰਦੇ ਹਨ, ਪਰ ਹਿੰਗ ਦਾ ਇਸਤੇਮਾਲ ਜ਼ਿਆਦਾ ਮਾਤਰਾ 'ਚ ਕਰਨ ਨਾਲ ਤੁਸੀਂ ਗੈਸ, ਦਸਤ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਹਿੰਗ ਦਾ ਇਸਤੇਮਾਲ ਜ਼ਿਆਦਾ ਨਾ ਕਰੋ।
ਖੁਜਲੀ:ਹਿੰਗ ਦਾ ਜ਼ਿਆਦਾ ਮਾਤਰਾ 'ਚ ਇਸਤੇਮਾਲ ਕਰਨ ਨਾਲ ਚਮੜੀ 'ਤੇ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਚਮੜੀ ਨਾਲ ਜੁੜੀ ਕੋਈ ਅਜਿਹੀ ਸਮੱਸਿਆ ਨਜ਼ਰ ਆਉਦੀ ਹੈ, ਤਾਂ ਤਰੁੰਤ ਡਾਕਟਰ ਨੂੰ ਦਿਖਾਓ।