ਹੈਦਰਾਬਾਦ:ਗਠੀਆ ਦੀ ਸਮੱਸਿਆਂ ਹੁਣ ਸਿਰਫ਼ ਬਜ਼ੁਰਗਾਂ ਦੀ ਸਮੱਸਿਆਂ ਹੀ ਨਹੀਂ ਸਗੋ ਅੱਜ ਦੇ ਸਮੇਂ 'ਚ ਹਰ ਉਮਰ ਦੇ ਲੋਕ ਇਸ ਸਮੱਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਮੱਸਿਆਂ ਕਾਰਨ ਦਰਦ ਅਤੇ ਚਲਣ 'ਚ ਮੁਸ਼ਕਿਲ ਆਉਦੀ ਹੈ। ਗਠੀਆ ਦੇ ਦਰਦ ਤੋਂ ਰਾਹਤ ਪਾਉਣ ਲਈ ਕਸਰਤ ਦੇ ਨਾਲ-ਨਾਲ ਖਾਣ-ਪੀਣ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕਈ ਵਾਰ ਗਲਤ ਖਾਣਾ-ਪੀਣਾ ਵੀ ਇਸ ਸਮੱਸਿਆਂ ਦਾ ਕਾਰਨ ਬਣ ਜਾਂਦਾ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੁਝ ਚੀਜ਼ਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।
ਗਠੀਆ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ:
ਲੂਣ ਘਟ ਖਾਓ: ਜੇਕਰ ਤੁਸੀਂ ਗਠੀਆ ਦੀ ਸਮੱਸਿਆਂ ਤੋਂ ਪੀੜਿਤ ਹੋ, ਤਾਂ ਲੂਣ ਨੂੰ ਸੀਮਿਤ ਮਾਤਰਾ 'ਚ ਖਾਓ। ਜ਼ਰੂਰਤ ਤੋਂ ਜ਼ਿਆਦਾ ਸੋਡੀਅਮ ਅਤੇ ਲੂਣ ਵਾਲੇ ਪਦਾਰਥ ਖਾਣ ਨਾਲ ਜੋੜਾ ਦੀ ਸਮੱਸਿਆਂ ਵਧਣ ਲੱਗਦੀ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਵੀ ਵਧ ਸਕਦੀ ਹੈ। ਇਸ ਕਰਕੇ ਲੂਣ ਨੂੰ ਸੀਮਿਤ ਮਾਤਰਾ 'ਚ ਹੀ ਖਾਓ।
ਆਲੂ ਨਾ ਖਾਓ: ਗਠੀਆ ਤੋਂ ਇਲਾਵਾ ਹੋਰ ਵੀ ਕਈ ਸਿਹਤ ਸਮੱਸਿਆਵਾਂ 'ਚ ਆਲੂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਗਠੀਆ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਅੱਜ ਤੋਂ ਹੀ ਆਲੂ ਖਾਣ ਤੋਂ ਪਰਹੇਜ਼ ਕਰ ਲਓ। ਆਲੂ 'ਚ ਸੋਲਨਿਨ ਨਾਮ ਦਾ ਕੈਮਿਕਲ ਮੌਜ਼ੂਦ ਹੁੰਦਾ ਹੈ। ਇਹ ਕੈਮਿਕਲ ਗਠੀਆ ਦੀ ਸਮੱਸਿਆਂ ਦਾ ਕਾਰਨ ਬਣਦਾ ਹੈ। ਇਸ ਕਰਕੇ ਆਲੂ ਤੋਂ ਦੂਰੀ ਬਣਾ ਲਓ।
ਪ੍ਰੋਸੈਸਡ ਫੂਡ: ਡਾਕਟਰ ਡਿੱਬਾਬੰਦ ਭੋਜਨ ਖਾਣ ਤੋਂ ਵੀ ਮਨਾਂ ਕਰਦੇ ਹਨ। ਕਿਉਕਿ ਇਹ ਭੋਜਨ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਕੈਲੋਸਟ੍ਰੋਲ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ। ਇਸ ਤੋਂ ਇਲਾਵਾ ਗਠੀਆ ਦੀ ਸਮੱਸਿਆਂ ਤੋਂ ਪੀੜਿਤ ਮਰੀਜ਼ਾਂ ਨੂੰ ਵੀ ਡਿੱਬਾਬੰਦ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ 'ਚ ਲੂਣ ਵਾਲੀਆਂ ਚੀਜ਼ਾਂ, ਬਰੈਡ, ਪਿਜ਼ਾ, ਕੇਕ ਵਰਗੀਆਂ ਚੀਜ਼ਾਂ ਸ਼ਾਮ ਹੁੰਦੀਆ ਹਨ।
ਦੁੱਧ ਨਾ ਪੀਓ: ਗਠੀਆ ਦੀ ਸਮੱਸਿਆਂ 'ਚ ਡਾਕਟਰ ਦੁੱਧ ਵੀ ਨਾ ਪੀਣ ਦੀ ਸਲਾਹ ਦਿੰਦੇ ਹਨ। ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਗਾਂ ਦੇ ਦੁੱਧ 'ਚ ਪਾਇਆ ਜਾਣ ਵਾਲਾ Map ਨਾਮ ਦਾ ਤੱਤ ਸਰੀਰ 'ਚ ਗਠੀਆ ਦੀ ਸਮੱਸਿਆਂ ਨੂੰ ਵਧਾਉਣ ਦਾ ਕੰਮ ਕਰਦਾ ਹੈ।