ਹੈਦਰਾਬਾਦ : ਸਾਡੇ ਨੌਂਹ ਤੇ ਵਾਲ ਇੱਕ ਪੌਸ਼ਟਿਕ ਤੱਤ ਦੇ ਬਣੇ ਹੁੰਦੇ ਹਨ, ਜਿਸ ਨੂੰ ਕੈਰੋਟਿਨ ਕਿਹਾ ਜਾਂਦਾ ਹੈ। ਸਰੀਰ 'ਚ ਪੌਸ਼ਟਿਕ ਤੱਤ ਦੀ ਘਾਟ ਜਾਂ ਬਿਮਾਰੀ ਹੋਣ ਕਾਰਨ ਕੈਰੋਟਿਨ ਦੀ ਸਤਿਹ ਪ੍ਰਭਾਵਿਤ ਹੋਣ ਲੱਗਦੀ ਹੈ ਤੇ ਜ਼ਿਆਦਾਤਰ ਮਾਮਲਿਆਂ 'ਚ ਨੌਂਹਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਆਮ ਤੌਰ 'ਤੇ ਨੌਂਹ ਦਾ ਮਾੜਾ ਰੂਪ, ਨੌਂਹ 'ਚ ਦਰਾਰਾਂ ਆਉਣਾ, ਨੌਂਹ ਟੁੱਟਣਾ ਆਦਿ । ਅਜਿਹਾ ਸਰੀਰ ਅੰਦਰ ਵਿਟਾਮਿਨ ਸੀ , ਫੌਲਿਕ ਐਸਿਡ ਅਤੇ ਪ੍ਰੋਟੀਨ ਦੀ ਘਾਟ ਕਾਰਨ ਹੁੰਦਾ ਹੈ। ਮਾਹਰ ਤੇ ਡਾਕਟਰ ਸੁਝਾਅ ਦਿੰਦੇ ਹਨ ਕਿ ਜ਼ਰੂਰੀ ਨਹੀਂ ਹੈ ਕਿ ਹਰ ਨੌਂਹ ਦਾ ਰੰਗ ਬਦਲਣਾ ਹਰ ਵਿਅਕਤੀ ਵਿੱਚ ਬਿਮਾਰੀ ਹੋਣ ਦਾ ਸੰਕੇਤ ਹੈ। ਕਈ ਵਾਰ ਔਰਤਾਂ ਵੱਲੋਂ ਖ਼ਰਾਬ ਨੇਲ ਪਾਲਿਸ਼ ਲਾਉਣ ਨਾਲ ਵੀ ਨੌਂਹ ਖ਼ਰਾਬ ਹੋ ਜਾਂਦੇ ਹਨ ਤੇ ਇਸ ਨਾਲ ਨੌਂਹਆਂ ਦੀ ਸਤਹ ਵੀ ਪ੍ਰਭਾਵਤ ਹੁੰਦੀ ਹੈ,ਪਰ ਜ਼ਿਆਦਾਤਰ ਮਾਮਲਿਆਂ ਵਿੱਚ, ਨੌਂਹਆਂ ਦਾ ਰੰਗ, ਉਨ੍ਹਾਂ ਉੱਤੇ ਪਈਆਂ ਧਾਰੀਆਂ, ਨੌਂਹ ਦੇ ਪਤਲੇ ਤੇ ਸੰਘਣਾ ਹੋਣ ਤੇ ਨੌਂਹ ਦਾ ਰੰਗ ਬਦਲਣਾ ਵੱਖ ਵੱਖ ਸਮੱਸਿਆਵਾਂ ਦੇ ਲੱਛਣ ਹੋ ਸਕਦੇ ਹਨ।
- ਮੋਟੇ ਤੇ ਟੁੱਟੇ ਹੋਏ ਨੌਂਹ
ਨੌਹਆਂ ਦੀ ਮੋਟਾਈ ਤੇ ਉਨ੍ਹਾਂ ਦਾ ਉਭਾਰ ਸਿਰੋਸਿਸ ਤੇ ਫੰਗਲ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਉਥੇ ਹੀ ਰੋਗ ਪ੍ਰਤੀਰੋਧਕ ਸਮਰਥਾ ਘੱਟ ਹੋ ਜਾਣ 'ਤੇ ਕਈ ਵਾਰ ਨੌਂਹ ਬੇਰੰਗ ਤੇ ਰੁੱਖੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦਿਲ ਸਬੰਧੀ ਬਿਮਾਰੀਆਂ ਦੇ ਹਲਾਤਾਂ 'ਚ ਨੌਂਹ ਮੁੜ ਜਾਂਦੇ ਹਨ। ਨੌਂਹਆਂ ਉੱਤੇ ਸਫੇਦ ਰੰਗ ਦੀਆਂ ਧਾਰੀਆਂ ਕਿਡਨੀ ਰੋਗਾਂ ਦਾ ਸੰਕੇਤ ਦਿੰਦੀਆਂ ਹਨ। ਉਥੇ ਹੀ ਸ਼ੂਗਰ ਮਰੀਜ਼ ਦੇ ਨੌਂਹ ਪੂਰੀ ਤਰ੍ਹਾਂ ਸਫੇਦ ਜਾਂ ਇੱਕ ਦੋ ਗੁਲਾਬੀ ਧਰਾਵਾਂ ਨਾਲ ਨਜ਼ਰ ਆਉਂਦੇ ਹਨ। ਦਿਲ ਦੇ ਮਰੀਜ਼ਾਂ ਦੇ ਨੌਂਹਆਂ ਵਿੱਚ ਲਾਲ ਰੰਗ ਦੀਆਂ ਧਾਰੀਆਂ ਵੇਖੀਆਂ ਜਾ ਸਕਦੀਆਂ ਹਨ।
- ਕਮਜ਼ੋਰ ਨੌਂਹ
ਸੁੱਕੇ, ਕਮਜ਼ੋਰ ਨੌਂਹ, ਜੋ ਤੇਜ਼ੀ ਨਾਲ ਟੁੱਟਦੇ ਹਨ, ਸਿੱਧੇ ਤੌਰ ਤੇ ਥਾਇਰਾਇਡ ਜਾਂ ਫੰਗਲ ਇਨਫੈਕਸ਼ਨਾਂ ਨੂੰ ਦਰਸਾਉਂਦੇ ਹਨ।
- ਸੰਘਣੇ ਨੌਂਹ
ਆਮ ਤੌਰ 'ਤੇ ਨੌਂਹਆਂ ਦੀ ਇਹ ਸਥਿਤੀ ਫੰਗਲ ਇਨਫੈਕਸ਼ਨ ਕਾਰਨ ਹੁੰਦੀ ਹੈ, ਪਰ ਗਠੀਏ, ਸ਼ੂਗਰ, ਫੇਫੜਿਆਂ ਦੀ ਲਾਗ, ਐਗਿਜਮਾ, ਸਾਇਰੋਸਿਸ, ਇਨ੍ਹਾਂ ਸਮੱਸਿਆਵਾਂ ਦੇ ਲੱਛਣ ਵੀ ਨੌਂਹਆਂ 'ਚ ਵੀ ਦਿਖਾਈ ਦਿੰਦੇ ਹਨ।
- ਚੱਮਚੇ ਦੇ ਆਕਾਰ ਵਾਲੇ ਨੌਂਹ
ਚੱਮਚੇ ਦੇ ਆਕਾਰ ਵਾਲੇ ਘੁਮਾਵਦਾਰ ਨੌਂਹ ਹਾਈਪੋਕਰੋਮਿਕ ਅਨੀਮੀਆ ਨੂੰ ਦਸਰਾਉਂਦੇ ਹਨ। ਇਹ ਕਾਈਲੋਨਾਈਚੀਆ ਬਿਮਾਰੀ ਦੇ ਕਾਰਨ ਵੀ ਹੋ ਸਕਦੇ ਹਨ। ਅਜਿਹੇ ਨੌਂਹ ਜਿਗਰ ਦੀਆਂ ਸਮੱਸਿਆਵਾਂ ਨੂੰ ਵੀ ਦਰਸਾਉਂਦੇ ਹਨ।
- ਚਿੱਟੇ ਨਿਸ਼ਾਨ ਵਾਲੇ ਨੌਂਹ
ਜੇ ਤੁਸੀਂ ਆਪਣੇ ਨੌਂਹਆਂ 'ਤੇ ਅਜਿਹੇ ਧੱਬੇ ਵੇਖਦੇ ਹੋ, ਤਾਂ ਇਹ ਜੈਨੇਟਿਕ ਸਮੱਸਿਆ ਹੋ ਸਕਦੀ ਹੈ। ਹਾਲਾਂਕਿ, ਐਗਿਜਮਾ, ਸਾਇਰੋਸਿਸਵੀ ਇਸ ਲੱਛਣ ਨਾਲ ਢੱਕੇ ਹੁੰਦੇ ਹਨ।
- ਝੂਰੀਦਾਰ ਨੌਂਹ
ਇਹ ਸਮੱਸਿਆ ਸਰੀਰ ਵਿੱਚ ਪੋਸ਼ਣ ਦੀ ਘਾਟ, ਨੌਂਹ ਨੂੰ ਲੱਗਣ ਸੱਟ ਲੱਗਣ ਕਾਰਨ ਹੋ ਸਕਦੀ ਹੈ। ਉਸੇ ਸਮੇਂ, ਇਹ ਕੀਮੋਥੈਰੇਪੀ, ਸ਼ੂਗਰ ਅਤੇ ਅਤਿਅੰਤ ਤਾਪਮਾਨ ਕਾਰਨ ਵੀ ਹੋ ਸਕਦਾ ਹੈ।
ਨੌਂਹ ਦਾ ਰੰਗ ਬਦਲਣਾ ਤੇ ਗੁਣਵੱਤਾ
ਨੌਂਹ ਦਾ ਰੰਗ ਫਿੱਕਾ ਪੈਣ ਜਾਂ ਬੇਰੰਗ ਹੋਣ, ਕਿਸੇ ਤਰ੍ਹਾਂ ਦੇ ਇੰਨਫੈਕਸ਼ਨ, ਪੋਸ਼ਣ ਦੀ ਘਾਟ ਜਾਂ ਸਰੀਰ ਦੇ ਆਂਤਰਿਕ ਅੰਗਾਂ ਦੀ ਸਮੱਸਿਆਵਾ ਵੱਲੋਂ ਇਸ਼ਾਰਾ ਕਰਦੇ ਹਨ।
ਨੌਹਾਂ ਦਾ ਰੰਗ ਸਫੇਦ ਜਾਂ ਭੂਰਾ ਹੋਣਾ