ਪੰਜਾਬ

punjab

ETV Bharat / sukhibhava

Kiwi For Glowing Skin: ਕੀਵੀ ਫ਼ਲ ਖਾਣ ਦੇ ਨਾਲ-ਨਾਲ ਚਿਹਰੇ ਲਈ ਵੀ ਹੈ ਫਾਇਦੇਮੰਦ, ਇੱਥੇ ਸਿੱਖੋ ਫੇਸ ਪੈਕ ਬਣਾਉਣ ਦੇ ਤਰੀਕੇ

ਕੀਵੀ ਇੱਕ ਬਹੁਤ ਹੀ ਸਵਾਦਿਸ਼ਟ ਫਲ ਹੈ। ਇਹ ਸਿਹਤ ਦੇ ਨਾਲ-ਨਾਲ ਚਮੜੀ ਨੂੰ ਵੀ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਫੇਸ ਪੈਕ ਦੀ ਵਰਤੋਂ ਕਰਕੇ ਤੁਸੀਂ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ।

Kiwi For Glowing Skin
Kiwi For Glowing Skin

By

Published : Jun 9, 2023, 12:42 PM IST

ਹੈਦਰਾਬਾਦ: ਕੀਵੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਈ, ਪੋਟਾਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੀਵੀ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ। ਇੱਥੇ ਸਿੱਖੋ ਕੀਵੀ ਨਾਲ ਕਿਵੇਂ ਫੇਸ ਪੈਕ ਬਣਾਉਣਾ ਹੈ।

ਦਹੀਂ ਅਤੇ ਕੀਵੀ ਦਾ ਫੇਸ ਪੈਕ:ਕੀਵੀ ਅਤੇ ਦਹੀਂ ਦਾ ਫੇਸ ਪੈਕ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਇਸ ਫੇਸ ਪੈਕ ਦੀ ਵਰਤੋਂ ਕਰਕੇ ਤੁਸੀਂ ਵਧੀਆ ਚਮੜੀ ਪ੍ਰਾਪਤ ਕਰ ਸਕਦੇ ਹੋ।

ਸਮੱਗਰੀ:ਕੀਵੀ ਦਾ ਫ਼ਲ, ਇੱਕ ਚੱਮਚ ਦਹੀਂ

ਢੰਗ:ਇੱਕ ਕਟੋਰੀ ਵਿੱਚ ਕੀਵੀ ਦਾ ਗੁੱਦਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਹੁਣ ਇਸ 'ਚ ਦਹੀਂ ਪਾਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ, ਲਗਭਗ 15 ਮਿੰਟ ਬਾਅਦ ਚਿਹਰਾ ਧੋ ਲਓ।

ਕੀਵੀ ਅਤੇ ਬਦਾਮ ਦਾ ਮਾਸਕ:ਕੀਵੀ ਅਤੇ ਬਦਾਮ ਦਾ ਫੇਸ ਮਾਸਕ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਗਰਮੀਆਂ 'ਚ ਇਸ ਦੀ ਵਰਤੋਂ ਕਰਕੇ ਤੁਸੀਂ ਟੈਨਿੰਗ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

ਸਮੱਗਰੀ:ਇੱਕ ਕੀਵੀ, 1 ਚਮਚ ਛੋਲਿਆਂ ਦਾ ਆਟਾ, 2-3 ਬਦਾਮ

ਢੰਗ:ਬਦਾਮ ਨੂੰ 5-6 ਘੰਟੇ ਲਈ ਪਾਣੀ 'ਚ ਭਿਓ ਦਿਓ। ਫਿਰ ਇਸ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਫੇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ, ਲਗਭਗ 20 ਮਿੰਟ ਬਾਅਦ ਮੂੰਹ ਨੂੰ ਸਾਫ਼ ਕਰ ਲਓ।


ਨਿੰਬੂ ਅਤੇ ਕੀਵੀ ਦਾ ਫੇਸ ਪੈਕ:ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੇ ਹਨ।

ਸਮੱਗਰੀ:ਕੀਵੀ ਅਤੇ ਇੱਕ ਚਮਚ ਨਿੰਬੂ ਦਾ ਰਸ

ਢੰਗ:ਸਭ ਤੋਂ ਪਹਿਲਾਂ ਇੱਕ ਕਟੋਰੀ 'ਚ ਕੀਵੀ ਦਾ ਗੁੱਦਾ ਕੱਢ ਲਓ ਅਤੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਹੁਣ ਇਸ ਪੇਸਟ 'ਚ ਨਿੰਬੂ ਦਾ ਰਸ ਮਿਲਾਓ। ਫਿਰ ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ।

ਕੇਲਾ ਅਤੇ ਕੀਵੀ ਮਾਸਕ:ਗਰਮੀਆਂ ਵਿੱਚ ਸਨਬਰਨ ਆਮ ਗੱਲ ਹੈ। ਇਸ ਨੂੰ ਹਟਾਉਣ ਲਈ ਤੁਸੀਂ ਇਸ ਪੈਕ ਦੀ ਵਰਤੋਂ ਕਰ ਸਕਦੇ ਹੋ

ਸਮੱਗਰੀ:ਇੱਕ ਕੇਲਾ, ਇੱਕ ਕੀਵੀ ਅਤੇ 1 ਚਮਚ ਦਹੀਂ

ਢੰਗ:ਇੱਕ ਕਟੋਰੀ ਵਿੱਚ ਕੀਵੀ ਦਾ ਗੁੱਦਾ ਅਤੇ ਕੇਲੇ ਦੇ ਟੁਕੜੇ ਲਓ। ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਦਹੀਂ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ। ਕਰੀਬ 20 ਮਿੰਟ ਬਾਅਦ ਪਾਣੀ ਨਾਲ ਚਿਹਰਾ ਧੋ ਲਓ।

ABOUT THE AUTHOR

...view details