ਪੰਜਾਬ

punjab

ETV Bharat / sukhibhava

ਮੌਜੂਦਾ ਜੀਵਨ ਸ਼ੈਲੀ 'ਚ ਬੇਹਦ ਲਾਭਦਾਇਕ ਹੈ ਪੁਰਾਣੀ ਪ੍ਰਥਾ

ਤਕਰੀਬਨ 4,500 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਭਾਰਤੀ ਸਭਿਆਚਾਰ, ਵਿਸ਼ਵ ਦੀ ਸਭ ਤੋਂ ਪੁਰਾਣੇ ਸਭਿਆਚਾਰਾਂ ਚੋਂ ਇੱਕ ਹੈ। ਕਈ ਭਾਰਤੀ ਧਾਰਮਿਕ ਗ੍ਰੰਥਾ ਵਿੱਚ ਭਾਰਤ ਨੂੰ ‘ਵਿਸ਼ਵ ਦਾ ਪਹਿਲਾ ਅਤੇ ਸਭ ਤੋਂ ਉੱਚ ਸਭਿਆਚਾਰ’ ਦੱਸਿਆ ਗਿਆ ਹੈ। ਅਜਿਹੀ ਹਲਾਤਾਂ 'ਚ ਆਪਣੀ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਅਤੇ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਰਵਾਇਤੀ ਜੀਵਨ ਸ਼ੈਲੀ ਅਪਣਾਓ।

By

Published : May 6, 2021, 9:15 PM IST

ਮੌਜੂਦਾ ਜੀਵਨ ਸ਼ੈਲੀ 'ਚ ਬੇਹਦ ਲਾਭਦਾਇਕ ਨੇ ਪੁਰਾਣੀ ਪ੍ਰਥਾਵਾਂ
ਮੌਜੂਦਾ ਜੀਵਨ ਸ਼ੈਲੀ 'ਚ ਬੇਹਦ ਲਾਭਦਾਇਕ ਨੇ ਪੁਰਾਣੀ ਪ੍ਰਥਾਵਾਂ

ਰਵਾਇਤੀ ਭਾਰਤੀ ਪ੍ਰਥਾਵਾਂ ਤੇ ਜੀਵਨ ਸ਼ੈਲੀ ਦੇ ਤਰੀਕੇ ਕਿਸੇ ਵੀ ਵਿਅਕਤੀ ਦੇ ਜੀਵਨ ਨੂੰ ਵਧਾਉਣ 'ਚ ਮਦਦ ਕਰਦੇ ਹਨ। ਤੰਦਰੁਸਤ ਜੀਵਨ ਕਾਇਮ ਰੱਖਣ ਅਤੇ ਬਿਮਾਰੀ ਮੁਕਤ ਖੁਸ਼ਹਾਲ ਜ਼ਿੰਦਗੀ ਜੀਉਣ ਲਈ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਚਲਦੀ ਆ ਰਹੀ ਹੈ। ਅੱਜ ਅਸੀਂ ਜੋ ਜ਼ਿੰਦਗੀ ਜੀ ਰਹੇ ਹਾਂ ਉਸ ਜੀਵਨ ਤੋਂ ਉਹ ਬਹੁਤ ਦੂਰ ਹੈ ਜੋ ਇਹ 50 ਸਾਲ ਪਹਿਲਾਂ ਸੀ, ਜਿਸ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ।

ਹੇਠਾਂ ਦਿੱਤੇ ਕੁਝ ਪੁਰਾਣੇ ਰੀਤੀ ਰਿਵਾਜ਼ ਹਨ ਜੋ ਤੰਦਰੁਸਤ ਜੀਵਨ ਸ਼ੈਲੀ ਦੀ ਅਗਵਾਈ ਕਰਨ 'ਚ ਮਦਦ ਕਰਦੇ ਹਨ, ਤੇ ਕੁਦਰਤ ਨਾਲ ਡੂੰਘੇ ਅਰਥਪੂਰਨ ਸੰਬੰਧ ਬਣਾਉਣ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਹਨ।

ਤਾਂਬੇ ਦੇ ਬਰਤਨ ਇਸਤੇਮਾਲ ਕਰੋ

ਮਾਈਕ੍ਰੋ ਪਲਾਸਟਿਕਸ ਜਿਨ੍ਹਾਂ ਨੇ ਹੁਣ ਸਾਡੇ ਖੂਨ ਦੇ ਪ੍ਰਵਾਹ 'ਚ ਆਪਣਾ ਰਾਹ ਪਾ ਲਿਆ ਹੈ। ਜਿਸ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ। ਮਿੱਟੀ ਦੇ ਬਰਤਨ ਤੇ ਤਾਂਬੇ ਦੇ ਬਰਤਨਾਂ ਨਾਲ ਪਾਣੀ ਪੀਣਾ ਤੁਹਾਡੀ ਇਮਿਊਨੀ ਸਿਸਟਮ ਨੂੰ ਵਧਾਉਂਦਾ ਹੈ। ਇਸ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ, ਜੋੜਾਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ, ਤੇ ਸਰੀਰ 'ਚ ਖੂਨ ਦੇ ਸੰਚਾਰਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

ਨੰਗੇ ਪੈਰ ਤੁਰਨਾ

ਹਰ ਸਮੇਂ ਫੈਂਸੀ ਚਪਲਾਂ ਤੇ ਬੂਟ? ਅਸੀਂ ਤੁਹਾਨੂੰ ਕੁਝ ਹੋਰ ਸਲਾਹ ਦੇਵਾਂਗੇ। ਪਹਿਲਾਂ ਇੱਕ ਨਿਯਮ ਸੀ ਜਿਸ 'ਚ ਕੋਈ ਵੀ ਘਰ ਦੇ ਅੰਦਰ ਜੁੱਤੀ ਨਹੀਂ ਪਾਉਂਦਾ ਸੀ। ਬਦਲਦੇ ਸਮੇਂ, ਸ਼ੂਗਰ ਤੇ ਹੋਰਨਾਂ ਬਿਮਾਰੀਆਂ ਦਾ ਸਾਥ , ਬਹੁਤ ਸਾਰੇ ਲੋਕਾਂ ਲਈ ਇੱਕ ਵਿਹਾਰਕ ਵਿਕਲਪ ਨਹੀਂ ਹੈ। ਇਹ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਅਜੇ ਵੀ ਤੁਹਾਨੂੰ ਨੰਗੇ ਪੈਰ ਤੁਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੋ ਤੁਹਾਡੇ ਜਾਗਣ ਤੋਂ ਬਾਅਦ ਸਭ ਤੋਂ ਪਹਿਲੀ ਚੀਜ਼ ਹੈ। ਇਹ ਜੋੜਾਂ ਦੇ ਦਰਦ ਨੂੰ ਘਟਾਉਣ, ਮਾਸਪੇਸ਼ੀਆਂ ਦੇ ਤਣਾਅ ਨੂੰ ਘਟਾਉਣ ਤੇ ਤਣਾਅ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਮਹਿਜ਼ ਤੁਹਾਨੂੰ ਆਪਣੇ ਨਿਯਮਤ ਬੂਟਾਂ ਤੋਂ ਬਰੇਕ ਲੈਣਾ ਹੈ - ਦਿਨ ਵਿੱਚ ਸਿਰਫ ਇੱਕ ਵਾਰ।

ਨੰਗੇ ਪੈਰ ਤੁਰਨਾ

ਸੋਨੇ ਅਤੇ ਚਾਂਦੀ ਦੇ ਗਹਿਣੇ ਪਾਉਣਾ

ਆਪਣੇ ਜਨਮ ਮਗਰੋਂ ਤੁਰੰਤ ਇੱਕ ਨਵੇਂ ਜੰਮੇ ਬੱਚੇ ਦੇ ਕੰਨ ਛੇਕੇ ਜਾਣਾ ਇੱਕ ਪਰੰਪਰਾ ਹੈ, ਇਸ ਦੀ ਪਾਲਣਾ ਸਾਰੇ ਹੀ ਭਾਰਤੀ ਲੋਕ ਕਰਦੇ ਹਨ। ਸੋਨੇ ਤੇ ਚਾਂਦੀ ਦੇ ਗਹਿਣੇ ਪਾਉਣ ਨਾਲ ਸਰੀਰ ਦਾ ਤਾਪਮਾਨ ਨਿਯੰਤਰਿਤ ਕਰਨ, ਚਿੰਤਾ ਅਤੇ ਤਣਾਅ ਨੂੰ ਘਟਾਉਣ ਅਤੇ ਕਿਸੇ ਦੇ ਮੂਡ ਨੂੰ ਚੰਗਾ ਕਰਨ ਵਿੱਚ ਮਦਦ ਮਿਲਦੀ ਹੈ। ਅਸੀਂ ਸਿਫਾਰਸ਼ ਕਰਦੇ ਹਾਂ ਕਿ ਧਾਤ ਦੇ ਗਹਿਣੇ ਤੇ ਖਾਈ ਪਲਾਸਟਿਕ ਪਾਉਣਾ ਕੁੱਝ ਵੀ ਨਹੀਂ ਕਰਦਾ ਹੈ, ਪਰ ਉਸ 'ਚ ਮੌਜੂਦ ਜ਼ਹਿਰੀਲੇ ਕਣ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਹਨ।

ਸੋਨੇ ਅਤੇ ਚਾਂਦੀ ਦੇ ਗਹਿਣੇ ਪਾਉਣਾ

ਆਪਣੇ ਹੱਥਾਂ ਨਾਲ ਖਾਣਾ ਖਾਓ

ਪੱਛਮ ਦੀ ਨਕਲ ਦੀ ਕੋਸ਼ਿਸ਼ ਵਿੱਚ, ਅਸੀਂ ਇਸ ਨੂੰ ਵਧੇਰੇ ਸੱਭਿਅਕ ਬਣਾਉਣ ਲਈ ਕਟਲਰੀ ਦੀ ਵਰਤੋਂ ਕੀਤੀ ਹੈ। ਹਾਲਾਂਕਿ ਇਹ ਸਹੀ ਨਹੀਂ ਹੈ। ਪ੍ਰਾਚੀਨ ਭਾਰਤ ਵਿੱਚ, ਰਾਜਾ ਤੇ ਉਸ ਦੀ ਪਰਜਾ ਦੋਵੇਂ ਆਪਣੇ ਹੱਥਾਂ ਨਾਲ ਹੀ ਖਾਣਾ ਖਾਂਦੇ ਸਨ। ਇਹ ਨਾਂ ਮਹਿਜ਼ ਆਪਣੇ ਅੰਦਰ 'ਪ੍ਰਾਣ' ਜਾਂ ਊਰਜਾ ਨੂੰ ਵਧਾਉਂਦਾ ਹੈ, ਬਲਕਿ ਕਿਸੇ ਦੀ ਭੁੱਖ ਨੂੰ ਵੀ ਸੰਤੁਸ਼ਟ ਕਰਦਾ ਹੈ - ਇਸ ਤੋਂ ਇਲਾਵਾ ਪਰੋਸੇ ਗਏ ਭੋਜਨ ਲਈ ਨਿਮਰਤਾ ਅਤੇ ਸਤਿਕਾਰ ਲਿਆਉਂਦਾ ਹੈ।

ਆਪਣੇ ਹੱਥਾਂ ਨਾਲ ਖਾਣਾ ਖਾਓ

ਛੇਤੀ ਖਾਣ ਦੀ ਆਦਤ ਪਾਓ

ਆਯੁਰਵੈਦ ਅਤੇ ਇਸ ਦੇ ਸਿਧਾਂਤਾਂ 'ਚ, ਸਵੇਰੇ 8 ਵਜੇ, ਰਾਤ ਨੂੰ ਸੌਣ ਤੋਂ ਪਹਿਲਾਂ 10 ਜਾਂ 11 ਵਜੇ ਭੋਜਨ ਖਾਣ ਦਾ ਸੁਝਾਅ ਦਿੱਤਾ ਗਿਆ ਹੈ। ਆਖਰੀ ਭੋਜਨ ਤੋਂ ਘੱਟੋ ਘੱਟ 3 ਘੰਟੇ ਬਾਅਦ ਸੌਣ ਦਾ ਨਿਯਮ ਸਾਰੇ ਹੀ ਗੈਸਟ੍ਰੋਇੰਟੇਸਟਾਈਨਲ ਅਤੇ ਪਾਚਨ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਸਫਾਈ ਦਾ ਅਭਿਆਸ ਕਰਨਾ

ਹੁਣ ਪਹਿਲਾਂ ਨਾਲੋਂ ਵਧੇਰੇ ਸਵੱਛ ਜੀਵਨ ਜਿਊਣ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏ, ਸਾਨੂੰ ਹਰ ਰੋਜ਼ ਨਹਾਉਣ ਦੀ ਸਾਰਥਕਤਾ ਨੂੰ ਸਮਝਣਾ ਚਾਹੀਦਾ ਹੈ, ਆਪਣੇ ਬੂਟ ਘਰ ਦੇ ਬਾਹਰ ਰੱਖਣਾ ਅਤੇ ਸਫਾਈ ਦਾ ਅਭਿਆਸ ਕਰਨ ਦੇ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।

ਸਫਾਈ ਦਾ ਅਭਿਆਸ ਕਰਨਾ

ਯੋਗ ਅਭਿਆਸ ਕਰਨਾ

ਯੋਗਾ ਤੇ ਧਿਆਨ ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ । ਹਰ ਰੋਜ਼ 30 ਮਿੰਟ ਯੋਗਾ ਕਰੋ ਅਤੇ ਗਹਿਰੇ ਧਿਆਨ ਤੇ ਸੂਰਜ ਨਮਸਕਾਰ ਦੇ 4 ਚੱਕਰ, ਸਿਹਤਮੰਦ ਭੋਜਨ ਦੇ ਨਾਲ ਤੁਹਾਨੂੰ ਜ਼ਿਆਦਾਤਰ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।ਤੁਹਾਨੂੰ ਤੰਦਰੁਸਤ ਰੱਖਣ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਇਹ ਸਭ ਕਰਨ ਦੀ ਲੋੜ ਹੈ।

ਯੋਗ ਅਭਿਆਸ ਕਰਨਾ

ABOUT THE AUTHOR

...view details