ਹੈਦਰਾਬਾਦ:ਆਯੂਰਵੇਦ 'ਚ ਆਂਵਲੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਿਰਫ਼ ਇਮਿਊਨਟੀ ਹੀ ਨਹੀਂ, ਸਗੋ ਸਰਦੀ ਅਤੇ ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਵੀ ਆਂਵਲਾ ਇੱਕ ਸਿਹਤਮੰਦ ਵਿਕਲਪ ਹੋ ਸਕਦਾ ਹੈ। ਇਸ ਲਈ ਤੁਸੀਂ ਆਂਵਲੇ ਨੂੰ ਆਯੂਰਵੇਦ 'ਚ ਦੱਸੇ ਤਰੀਕੇ ਅਨੁਸਾਰ ਇਸਤੇਮਾਲ ਕਰ ਸਕਦੇ ਹੋ। ਆਂਵਲੇ ਵਿੱਚ ਵਿਟਾਮਿਨ ਸੀ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡਰੇਟ, ਪੋਟਾਸ਼ੀਅਮ, ਵਿਟਾਮਿਨ ਏ, ਬੀ, ਸੀ, ਵਿਟਾਮਿਨ ਈ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਕਿ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਆਂਵਲਾ ਫਾਇਦੇਮੰਦ:
ਆਂਵਲੇ ਦਾ ਜੂਸ: ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲੇ ਦਾ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ। ਆਂਵਲੇ ਦਾ ਜੂਸ ਬਣਾਉਣ ਲਈ ਤਿੰਨ ਤੋਂ ਚਾਰ ਆਂਵਲੇ ਨੂੰ ਕੱਟ ਲਓ। ਫਿਰ ਕੱਪੜੇ ਦੀ ਮਦਦ ਨਾਲ ਛਾਣ ਕੇ ਜੂਸ ਕੱਢ ਲਓ। ਇਸ ਜੂਸ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਕੁਝ ਹੀ ਦਿਨਾਂ 'ਚ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।