ਹੈਦਰਾਬਾਦ: ਗਰਮੀਆਂ ਆਉਣ ਦੇ ਨਾਲ ਹੀ ਪੇਟ ਦੀਆਂ ਸਮੱਸਿਆਵਾਂ ਅਤੇ ਬਦਹਜ਼ਮੀ ਵਰਗੀਆ ਕੁਝ ਆਮ ਸਮੱਸਿਆਵਾਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਸਾਨੂੰ ਭੋਜਨ ਖਾਣਾ ਤਾਂ ਪਸੰਦ ਹੁੰਦਾ ਹੀ ਹੈ ਪਰ ਕਈ ਵਾਰ ਮੌਸਮ ਦੀ ਸਥਿਤੀ ਭੋਜਨ ਨੂੰ ਹਜ਼ਮ ਕਰਨਾ ਮੁਸ਼ਕਲ ਕਰ ਦਿੰਦੀ ਹੈ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਖੁਰਾਕ ਵਿੱਚ ਅਜਿਹੇ ਭੋਜਨ ਸ਼ਾਮਿਲ ਕਰੋ ਜੋ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਕਰਦੇ ਹਨ ਅਤੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿੱਚ ਰੱਖਦੇ ਹਨ। ਜੇ ਕੋਈ ਗੰਭੀਰ ਸਥਿਤੀ ਪੈਦਾ ਹੁੰਦੀ ਹੈ ਤਾਂ ਡਾਕਟਰ ਨਾਲ ਸਲਾਹ ਕਰਨ ਲਈ ਵੀ ਕਿਹਾ ਜਾਂਦਾ ਹੈ। ਆਓ ਜਾਣੀਏ ਖਾਣ-ਪੀਣ ਦੀਆਂ ਉਨ੍ਹਾਂ ਚੀਜ਼ਾਂ ਬਾਰੇ, ਜਿਸ ਨੂੰ ਤੁਹਾਨੂੰ ਆਪਣੀ ਗਰਮੀ ਦੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਪਿਆਜ:ਸਬਜ਼ੀ, ਕੜ੍ਹੀ ਅਤੇ ਰਾਇਤੇ ਵਿੱਚ ਪਿਆਜ਼ ਨੂੰ ਸ਼ਾਮਲ ਕਰਨਾ, ਪਿਆਜ਼ ਦੇ ਸੇਵਨ ਕਰਨ ਦਾ ਵਧੀਆ ਤਰੀਕਾ ਹੈ। ਲਾਲ ਪਿਆਜ਼ ਵਿੱਚ ਪਾਏ ਜਾਣ ਵਾਲੇ ਕਵੇਰਸਟਿਨ ਨੂੰ ਅਕਸਰ ਕੁਦਰਤੀ ਐਂਟੀ-ਐਲਰਜਨ ਮੰਨਿਆ ਜਾਂਦਾ ਹੈ। ਪਿਆਜ਼ ਨੂੰ ਨਿਯਮਤ ਤੌਰ 'ਤੇ ਖੁਰਾਕ ਵਿੱਚ ਸ਼ਾਮਲ ਕਰਨਾ ਵੀ ਲੋਕਾਂ ਨੂੰ ਸਨਸਟ੍ਰੋਕ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।
ਦਹੀ:ਦਹੀਂ ਦਾ ਸਰੀਰ 'ਤੇ ਠੰਡਕ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ, ਦਹੀਂ ਕਈ ਰੂਪਾਂ ਵਿਚ ਆਉਂਦਾ ਹੈ। ਦਹੀ ਨਾਲ ਤੁਸੀਂ ਸੁਆਦੀ ਲੱਸੀ ਜਾਂ ਮੱਖਣ ਬਣਾ ਸਕਦੇ ਹੋ। ਰਾਇਤਾ ਤਿਆਰ ਕਰ ਸਕਦੇ ਹੋ। ਦਹੀਂ ਦੇ ਨਾਲ ਫਲਾਂ ਨੂੰ ਜੋੜਨਾ ਖਪਤ ਦਾ ਇੱਕ ਹੋਰ ਅਮੀਰ ਸਰੋਤ ਹੈ।