ਨਿਊਯਾਰਕ: ਇੱਕ ਅਧਿਐਨ ਅਨੁਸਾਰ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਲਗਭਗ ਚਾਰ ਮੀਲ 8,000 ਕਦਮ (6.4 ਕਿਲੋਮੀਟਰ) ਸੈਰ ਕਰਨ ਨਾਲ ਛੇਤੀ ਮੌਤ ਦੇ ਖ਼ਤਰੇ ਨੂੰ ਕਾਫ਼ੀ ਘੱਟ ਕਰ ਸਕਦਾ ਹੈ। ਹਾਲਾਂਕਿ ਨਿਯਮਤ ਕਸਰਤ ਮੌਤ ਦੇ ਖਤਰੇ ਨੂੰ ਘੱਟ ਕਰਨ ਲਈ ਜਾਣੀ ਜਾਂਦੀ ਹੈ। ਜਰਨਲ ਜਾਮਾ ਨੈਟਵਰਕ ਓਪਨ ਵਿੱਚ ਪ੍ਰਕਾਸ਼ਤ ਅਧਿਐਨ ਵਿੱਚ ਹਫ਼ਤੇ ਵਿੱਚ ਸਿਰਫ ਕੁਝ ਦਿਨ ਤੀਬਰਤਾ ਨਾਲ ਚੱਲਣ ਨਾਲ ਹੋਣ ਵਾਲੇ ਸਿਹਤ ਲਾਭਾਂ ਨੂੰ ਦੇਖਿਆ ਗਿਆ।
ਹਫ਼ਤੇ ਵਿੱਚ ਇੱਕ ਜਾਂ ਦੋ ਦਿਨ 8,000 ਕਦਮ ਜਾਂ ਵੱਧ ਤੁਰਨ ਦੇ ਸਿਹਤ ਲਾਭ: ਖੋਜਕਰਤਾਵਾਂ ਨੇ ਪਾਇਆ ਕਿ ਜੋ ਲੋਕ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਸਿਰਫ਼ 8,000 ਕਦਮ ਜਾਂ ਵੱਧ ਤੁਰਦੇ ਹਨ ਉਨ੍ਹਾਂ ਦੀ ਮੌਤ ਦੀ ਸੰਭਾਵਨਾ 10 ਸਾਲਾਂ ਵਿੱਚ ਉਨ੍ਹਾਂ ਲੋਕਾਂ ਨਾਲੋਂ 14.9 ਪ੍ਰਤੀਸ਼ਤ ਘੱਟ ਸੀ ਜੋ ਕਦੇ ਸੈਰ ਨਹੀ ਕਰਦੇ। ਪੈਦਲ ਚੱਲਣ ਦੇ ਲਾਭ ਉਨ੍ਹਾਂ ਲੋਕਾਂ ਲਈ ਵੀ ਵੱਧ ਸਨ ਜੋ ਹਫ਼ਤੇ ਵਿੱਚ ਤਿੰਨ ਤੋਂ ਸੱਤ ਦਿਨ 8,000 ਕਦਮ ਜਾਂ ਵੱਧ ਤੁਰਦੇ ਸਨ। ਜਿਹੜੇ ਲੋਕ ਹਫ਼ਤੇ ਵਿੱਚ ਤਿੰਨ ਤੋਂ ਸੱਤ ਦਿਨ 8,000 ਕਦਮ ਜਾਂ ਵੱਧ ਤੁਰਦੇ ਹਨ ਉਨ੍ਹਾਂ ਲਈ ਮੌਤ ਦਰ ਦਾ ਖਤਰਾ ਹੋਰ ਵੀ ਘੱਟ ਸੀ । ਹਫ਼ਤੇ ਵਿੱਚ ਇੱਕ ਜਾਂ ਦੋ ਦਿਨ 8,000 ਕਦਮ ਜਾਂ ਵੱਧ ਤੁਰਨ ਦੇ ਸਿਹਤ ਲਾਭ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਭਾਗੀਦਾਰਾਂ ਲਈ ਵਧੇਰੇ ਦਿਖਾਈ ਦਿੱਤੇ।
ਜਾਪਾਨ ਦੀ ਕਯੋਟੋ ਯੂਨੀਵਰਸਿਟੀ ਅਤੇ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ, "ਹਫ਼ਤੇ ਵਿੱਚ 8,000 ਜਾਂ ਇਸ ਤੋਂ ਵੱਧ ਕਦਮ ਤੁਰਨ ਵਾਲੇ ਦਿਨਾਂ ਦੀ ਗਿਣਤੀ ਸਾਰੇ ਕਾਰਨਾਂ ਅਤੇ ਕਾਰਡੀਓਵੈਸਕੁਲਰ ਮੌਤ ਦਰ ਦੇ ਘੱਟ ਜੋਖਮ ਨਾਲ ਜੁੜੀ ਹੋਈ ਸੀ। ਇਨ੍ਹਾਂ ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਿਅਕਤੀ ਹਫ਼ਤੇ ਵਿੱਚ ਸਿਰਫ਼ ਦੋ ਦਿਨ ਸੈਰ ਕਰਨ ਨਾਲ ਕਾਫ਼ੀ ਸਿਹਤ ਲਾਭ ਪ੍ਰਾਪਤ ਕਰ ਸਕਦੇ ਹਨ।"
ਸੈਰ ਕਰਨ ਨਾਲ ਇਨ੍ਹਾਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ: ਅਧਿਐਨ ਲਈ ਟੀਮ ਨੇ 2005 ਅਤੇ 2006 ਵਿੱਚ 3,100 ਭਾਗੀਦਾਰਾਂ ਦੇ ਰੋਜ਼ਾਨਾ ਕਦਮਾਂ ਦੀ ਗਿਣਤੀ ਦੀ ਵਰਤੋਂ ਕੀਤੀ ਅਤੇ 10 ਸਾਲਾਂ ਬਾਅਦ ਉਨ੍ਹਾਂ ਦੇ ਮੌਤ ਦਰ ਦੇ ਅੰਕੜਿਆਂ ਦੀ ਜਾਂਚ ਕੀਤੀ। ਭਾਗੀਦਾਰਾਂ ਵਿੱਚੋਂ 632 ਨੇ ਹਫ਼ਤੇ ਵਿੱਚ 8,000 ਕਦਮ ਜਾਂ 532 ਨੇ ਹਫ਼ਤੇ ਵਿੱਚ ਇੱਕ ਤੋਂ ਦੋ ਦਿਨ 8,000 ਜਾਂ ਵੱਧ ਸੈੈਰ ਕੀਤੀ ਅਤੇ 1,937 ਨੇ ਹਫ਼ਤੇ ਵਿੱਚ ਤਿੰਨ ਤੋਂ ਸੱਤ ਦਿਨ 8,000 ਜਾਂ ਇਸਤੋਂ ਵੱਧ ਤੁਰੇ। ਮੇਓ ਕਲੀਨਿਕ ਦੇ ਅਨੁਸਾਰ, ਨਿਯਮਤ ਗਤੀਵਿਧੀਆਂ ਲਈ ਸੈਰ ਕਰਨ ਨਾਲ ਦਿਲ ਦੇ ਰੋਗ, ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਡਿਪਰੈਸ਼ਨ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-Vaccination: ਆਪਣੇ ਬੱਚਿਆਂ ਦੇ ਟੀਕਾ ਲਗਵਾਉਣ ਸਮੇਂ ਮਾਪੇ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ