ਤਰਨ ਤਾਰਨ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਵਰਗ ਆਪਣੇ-ਆਪਣੇ ਪੱਧਰ 'ਤੇ ਮਦਦ ਦੇ ਰਿਹਾ ਹੈ। ਜ਼ਿਲ੍ਹੇ ਦੇ ਕਸਬਾ ਖੇਮਕਰਨ ਵਿੱਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਇੱਕ ਨੌਜਵਾਨ ਪੈਟਰੋਲ ਪੰਪ ਦੇ ਮਾਲਕ ਵੱਲੋਂ ਸੰਘਰਸ਼ਕਾਰੀ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਪਾ ਰਹੇ ਹਨ।
ਸੰਘਰਸ਼ ਸਭ ਦਾ ਸਾਂਝਾ: ਮਨਦੀਪ ਸਿੰਘ
ਗੱਲਬਾਤ ਕਰਦੇ ਹੋਏ ਕਸਬਾ ਖੇਮਕਰਨ ਵਿਖੇ ਸਥਿਤ ਇੰਡੀਅਨ ਆਇਲ ਪੰਪ ਦੇ ਮਾਲਕ ਮਨਦੀਪ ਸਿੰਘ ਭੂਰਾ ਨੇ ਕਿਹਾ ਕਿ ਇਹ ਕਿਸਾਨਾਂ ਦਾ ਹੀ ਨਹੀਂ ਸਗੋਂ ਸਾਡੇ ਸਾਰਿਆਂ ਦਾ ਸਾਂਝਾ ਸੰਘਰਸ਼ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਸਹਿਯੋਗ ਪਾਉਣਾ ਚਾਹੀਦਾ ਹੈ। ਉਹ ਵੀ ਜਿੰਨਾ ਸੰਘਰਸ਼ ਵੀ ਯੋਗਦਾਨ ਹੋ ਰਿਹਾ ਹੈ ਆਪਣੇ ਵੱਲੋਂ ਤਨਦੇਹੀ ਨਾਲ ਪਾ ਰਹੇ ਹਨ।