ਤਰਨ ਤਾਰਨ: ਇਥੋਂ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀਮੇਘਾ ਦੇ ਇੱਕ ਪਰਿਵਾਰ ਦੀ ਖ਼ੁਸ਼ੀਆਂ ਉਸ ਵੇਲੇ ਗੰਮ ਵਿੱਚ ਬਦਲ ਗਈਆਂ ਜਦੋਂ ਨਸ਼ੀਲੇ ਟੀਕੇ ਕਾਰਨ ਸੁਖਰਾਜ ਸਿੰਘ ਦੀ ਮੌਤ ਹੋ ਗਈ।
ਨਸ਼ੇ ਕਾਰਨ ਬੁੱਝਿਆ ਘਰ ਦਾ ਚਿਰਾਗ - ਤਰਨ ਤਾਰਨ
ਤਰਨ ਤਾਰਨ ਦੇ ਪਿੰਡ ਮਾੜੀਮੇਘਾ ਵਿੱਚ ਨਸ਼ੇ ਕਾਰਨ ਇੱਕ ਨੌਜਵਾਨ ਦੀ ਮੌਚ ਦਾ ਮਾਮਲਾ ਸਾਹਮਣੇ ਆਇਆ ਹੈ।
ਫ਼ਾਇਲ ਫੋ਼ਟੋ
ਇਸ ਸਬੰਧੀ ਮ੍ਰਿਤਕ ਸੁਖਰਾਜ ਦੇ ਭਰਾ ਸਰਵਨ ਸਿੰਘ ਨੇ ਦੱਸਿਆ ਕਿ ਉਹ ਭਿੱਖੀਵਿੰਡ ਰਹਿੰਦਾ ਹੈ, ਤੇ ਸਵੇਰੇ 9 ਵਜੇ ਉਸ ਨੂੰ ਡਾ. ਸੁਖਦੇਵ ਸਿੰਘ ਦਾ ਫ਼ੋਨ ਆਇਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਕਾਲਿਆਂ ਵਾਲੀ ਰੋਹੀ ਵਿੱਚ ਪਈ ਹੈ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਘਰ ਲਿਆ ਕੇ ਅੰਤਿਸ ਸਸਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਰਾਜ ਸਿੰਘ ਦਾ ਲਗਭਗ 3 ਸਾਲ ਪਹਿਲਾਂ ਵਿਆਹ ਹੋਇਆ ਸੀ, ਤੇ ਇੱਕ ਲੜਕੀ ਵੀ ਸੀ ਪਰ ਬਾਅਦ ਵਿੱਚ ਲੜਾਈ ਝਗੜਾ ਹੋਣ ਕਰਕੇ ਪਤਨੀ ਲੜਕੀ ਨੂੰ ਲੈ ਕੇ ਚਲੀ ਗਈ ਸੀ। ਇਸ ਦੇ ਚੱਲਦਿਆਂ ਉਹ ਕਾਫ਼ੀ ਪਰੇਸ਼ਾਨ ਵੀ ਰਹਿੰਦਾ ਸੀ।