ਤਰਨਤਾਰਨ:ਪਿੰਡ ਅਲਾਵਲਪੁਰ ਦੇ ਬਚਿੱਤਰ ਸਿੰਘ ਨੇ ਐਸਡੀਓ ਉਤੇ ਨਜਾਇਜ਼ ਢੰਗ ਨਾਲ ਮੋਟਰ ਦਾ ਕੁਨੈਕਸ਼ਨ ਕੱਟਣ ਦਾ ਇਲਜ਼ਾਮ ਲਗਾਇਆ ਹੈ।ਇਸ ਬਾਰੇ ਬਚਿੱਤਰ ਸਿੰਘ ਨੇ ਸੋਸ਼ਲ ਮੀਡੀਆਂ (Social Media) ਉਤੇ ਲਾਈਵ ਹੋ ਕੇ ਕੁਨੈਕਸ਼ਨ ਕੱਟਣ (Power Outages) ਦੀ ਸਾਰੀ ਘਟਨਾ ਨੂੰ ਬਿਆਨ ਕੀਤਾ ਹੈ।ਬਚਿੱਤਰ ਸਿੰਘ ਨੇ ਇਸ ਬਾਰੇ ਕਿਹਾ ਹੈ ਕਿ ਬਿਜਲੀ ਵਿਭਾਗ ਦੇ ਐਸਡੀਓ ਵੱਲੋਂ ਅਚਨਚੇਤ ਦੁਕਾਨਾਂ ਉਤੇ ਛਾਪਾ ਮਾਰਿਆ ਅਤੇ ਅਸੀਂ ਦੁਕਾਨਾਂ ਦੇ ਮੀਟਰ ਅਪਲਾਈ ਕੀਤੇ ਹੋਏ ਸਨ ਪਰ ਬਿਜਲੀ ਅਧਿਕਾਰੀ ਨੇ ਸਾਡੀ ਗੱਲ ਬਿਨ੍ਹਾ ਸੁਣੇ ਬਿਜਲੀ ਚੋਰੀ ਦਾ ਇਲਜ਼ਾਮ ਲਗਾ ਕੇ 55795 ਰੁਪਏ ਜੁਰਮਾਨਾ ਲਗਾ ਦਿੱਤਾ ਹੈ।ਬਚਿੱਤਰ ਸਿੰਘ ਨੇ ਕਿਹਾ ਹੈ ਕਿ ਐਸਡੀਓ ਨੇ ਸਾਡੇ ਉਤੇ ਦਬਾਅ ਪਾਉਣ ਲਈ ਪੁਲਿਸ ਫੋਰਸ ਲੈ ਕੇ ਸਾਡੀ ਮੋਟਰ ਦਾ ਕੁਨੈਕਸ਼ਨ ਕੱਟ ਦਿੱਤਾ।ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਐਸਡੀਓ ਵੱਲੋਂ ਸਾਡੇ ਨਾਲ ਧੱਕਾਸ਼ਾਹੀ ਕੀਤੀ ਹੈ।
ਪੀੜਤ ਬਚਿੱਤਰ ਸਿੰਘ ਇਨਸਾਫ਼ ਦੀ ਕੀਤੀ ਮੰਗ
ਇਸ ਮੌਕੇ ਕਿਸਾਨ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ ਕਾਰਨ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਫਸਲ ਸੁੱਕ ਰਹੀ ਹੈ ਅਤੇ ਮਾਲ ਡੰਗਰ ਨੂੰ ਪਾਣੀ ਨਾਲ ਮਿਲਣ ਕਾਰਨ ਬੁਰਾ ਹਾਲ ਹੋ ਰਿਹਾ ਹੈ।ਬਚਿੱਤਰ ਸਿੰਘ ਨੇ ਪ੍ਰਸ਼ਾਸਨ ਤੋਂ ਇਨਸਾਫ਼ (Justice)ਦੀ ਮੰਗ ਕੀਤੀ ਹੈ।