ਤਰਨਤਾਰਨ: ਪੰਜਾਬ ਹੋਮ ਗਾਰਡ ਦੇ ਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਮਸ਼ੇਰ ਸਿੰਘ ਵਜੋ ਪਛਾਣ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਜਿਸ ਨੂੰ ਲੈਕੇ ਮ੍ਰਿਤਕ ਸ਼ਮਸ਼ੇਰ ਸਿੰਘ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਸਥਾਨਕ ਥਾਣਾ ਸਿਟੀ ਵਿਖੇ ਡਿਊਟੀ ਕਰਦਾ ਸੀ, ਅਤੇ ਪੁਲਿਸ ਲਾਈਨ ਵਿਖੇ ਆਪਣੀ ਪਤਨੀ ਨਾਲ ਰਹਿੰਦਾ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ, ਕਿ ਮ੍ਰਿਤਕ ਦੀ ਪਤਨੀ ਦੇ ਇੱਕ ਮੁੰਡੇ ਨਾਲ ਨਜਾਇਜ਼ ਸਬੰਧਾਂ ਸਨ। ਜਿਨ੍ਹਾਂ ਨੂੰ ਲੈ ਕੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਮ੍ਰਿਤਕ ਦੀ ਪਤਨੀ ਅਤੇ ਉਸ ਦੀ ਸੱਸ ਅਤੇ ਪਤਨੀ ਦੇ ਆਸ਼ਕ ਵੱਲੋਂ ਕਈ ਵਾਰ ਉਸ ਦੀ ਕੁੱਟਮਾਰ ਵੀ ਕੀਤੀ ਗਈ ਸੀ। ਜਿਸ ਤੋਂ ਤੰਗ ਆ ਕੇ ਉਸ ਵੱਲੋਂ ਆਪਣੀਆਂ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ।