ਤਰਨ ਤਾਰਨ: ਜ਼ਮੀਨ ਨੂੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਵਿੱਚ ਇੱਕ ਧਿਰ ਦੀ ਬਜ਼ੁਰਗ ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਚੋਹਲਾ ਸਾਹਿਬ ਦੇ ਨੇੜੇ ਪੈਂਦੇ ਪਿੰਡ ਭੈਲ ਢਾਏ ਵਾਲਾ ਵਿੱਚ 2 ਧਿਰਾਂ ਦਾ ਹਵੇਲੀ ਨੂੰ ਜਾਂਦੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੌਰਾਨ ਇੱਕ ਧਿਰ ਦੀ ਬਜ਼ੁਰਗ ਔਰਤ ਨੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਖ਼ੁਦ ਨੂੰ ਅੱਗ ਲਾ ਲਈ ਸੀ ਜਿਸ ਨੂੰ ਹੁਣ ਹਸਪਤਾਲ ਵਿੱਚ ਭਰਤੀ ਕੀਤਾ ਗਿਆ।
ਜ਼ਮੀਨੀ ਵਿਵਾਦ ਨੂੰ ਲੈ ਕੇ ਔਰਤ ਨੇ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਡੀ.ਐਸ.ਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਦੇ ਅਧੀਨ ਪੈਂਦੇ ਥਾਣੇ ਦੇ ਪਿੰਡ ਭੈਲ ਢਾਏ ਵਾਲਾ ਵਿੱਚ ਬਲਬੀਰ ਕੌਰ ਦੀ ਪਤਨੀ ਆਤਮਾ ਸਿੰਘ ਦਾ ਅਮਰਜੀਤ ਕੌਰ ਦੀ ਪਤਨੀ ਸਵਿੰਦਰ ਸਿੰਘ ਨਾਲ ਹਵੇਲੀ ਨੂੰ ਜਾਂਦੀ ਗਲੀ ਨੂੰ ਲੈ ਕੇ ਜ਼ਮੀਨੀ ਵਿਵਾਦ ਚਲ ਰਿਹਾ ਸੀ।
ਇਸ ਦੌਰਾਨ ਬਲਬੀਰ ਕੌਰ ਉਸ ਹਵੇਲੀ ਦੇ ਰਾਹ ਨੂੰ ਆਪਣੀ ਨਿੱਜੀ ਮਲਕੀਅਤ ਦੱਸ ਕੇ ਗੇਟ ਲਗਾ ਰਹੀ ਸੀ ਜਿਸ ਮਗਰੋਂ ਦੂਜੀ ਧਿਰ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਬਲਬੀਰ ਕੌਰ ਨੂੰ ਗੇਟ ਲਗਾਉਣ ਤੋਂ ਰੋਕਿਆ ਤਾਂ ਉੱਕਤ ਮਹਿਲਾ ਨੇ ਖ਼ੁਦ ਨੂੰ ਅੱਗ ਲਗਾ ਲਈ ਜਿਸ ਵਿੱਚ ਉਸ ਦਾ ਸਰੀਰ 70 ਤੋਂ 80 % ਤੱਕ ਝੁਲਸ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਮਹਿਲਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:ਸੇਫਟੀ ਰੇਲਿੰਗ ਨੂੰ ਤੋੜ ਕੇ 10 ਫੁੱਟ ਥੱਲ੍ਹੇ ਡਿੱਗੀ i20 ਕਾਰ