ਤਰਨਤਾਰਨ: ਪਤੀ ਦੀ ਇੱਕ ਸਾਲ ਪਹਿਲਾਂ ਬੀਮਾਰੀ ਕਾਰਨ ਹੋਈ ਮੌਤ ਨੂੰ ਅੱਜ ਵੀ ਕੰਵਲਦੀਪ ਕੌਰ ਭੁਲਾ ਨਾ ਸਕੀ। ਇਸ ਦੇ ਨਾਲ ਹੀ ਛੋਟੇ ਛੋਟੇ ਬੱਚੇ ਵੀ ਪਿਤਾ ਦਾ ਤਸਵੀਰ ਚੁੱਕ ਆਪਣੇ ਬਾਪ ਦੇ ਪਿਆਰ ਨੂੰ ਉਡੀਕਦੇ ਹਨ। ਤਰਨਤਾਰਨ ਦੀ ਕੰਵਲਦੀਪ ਕੌਰ ਦਾ ਪਤੀ ਸਾਲ ਪਹਿਲਾਂ ਗੰਭੀਰ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ ਸੀ। ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਪਾਲਣ ਪੌਸ਼ਣ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਵਿਧਵਾ ਕੰਵਲਦੀਪ ਕੌਰ ਵਲੋਂ ਸਮਾਜਸੇਵੀਆਂ ਤੋਂ ਮਦਦ ਦੀ ਮੰਗ ਕੀਤੀ ਹੈ।
ਇਸ ਸਬੰਧੀ ਕੰਵਲਦੀਪ ਕੌਰ ਦਾ ਕਹਿਣਾ ਕਿ ਉਸਦੇ ਪਤੀ ਗੁਰਸਾਬ ਸਿੰਘ ਦੀ ਭਿਆਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਰ ਚਲਾਉਣ ਲਈ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਜਿਸ ਦੇ ਚੱਲਦਿਆਂ ਉਸ ਵਲੋਂ ਕਦੇ ਕਦੇ ਦਿਹਾੜੀ ਕਰਕੇ ਹੀ ਆਪਣੇ ਬੱਚਿਆਂ ਦਾ ਢਿੱਡ ਭਰਿਆ ਜਾਂਦਾ ਹੈ। ਉਸ ਦਾ ਕਹਿਣਾ ਕਿ ਕਈ ਵਾਰ ਦਿਹਾੜੀ ਨਾ ਲੱਗਣ ਕਾਰਨ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ ਹੈ। ਇਸ ਨੂੰ ਲੈਕੇ ਉਕਤ ਮਹਿਲਾ ਵਲੋਂ ਸਮਾਜਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।