ਤਰਨ ਤਾਰਨ :2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਸੂਬੇ ਭਰ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਮ ਹੋ ਗਈਆ ਹਨ। ਦੂਜੇ ਪਾਸੇ ਕਿਸਾਨੀ ਅੰਦੋਲਨ ਦੇ ਮੱਦੇ ਨਜ਼ਰ ਸਿਆਸੀ ਲੀਡਰਾਂ ਨੂੰ ਪਿੰਡਾਂ ਨਾ ਆਉਣ ਦੀ ਕਿਸਾਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅੰਜੂ ਵਰਮਾ ਤਰਨ ਤਾਰਨ ਦੇ ਇੱਕ ਨਿਜੀ ਪੈਲਸ ਵਿੱਚ ਮਹਿਲਾਵਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿੱਚ 'ਆਪ' ਦੀ ਸਰਕਾਰ ਵੇਖਣਾ ਚਾਹੁੰਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ 'ਆਪ' ਦੀ ਸਰਕਾਰ ਬਣਾਉਣ ਲਈ ਮਹਿਲਾਵਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਪਵੇਗਾ। ਇਸ ਦੇ ਮੱਦੇ ਨਜ਼ਰ ਹੀ 'ਆਪ' ਨਾਲ ਮਹਿਲਾਵਾਂ ਜੁੜ ਰਹਿਆਂ ਹਨ।