ਇਸ ਮਾਨਸੂਨ ਪੂਰਾ ਦੇਸ਼ ਬਚਾਏਗਾ ਪਾਣੀ! - tarn taran
ਕੇਂਦਰ ਸਰਕਾਰ ਵੱਲੋਂ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਮੀਂਹ ਦੇ ਪਾਣੀ ਨੂੰ ਸਾਂਭ ਕੇ ਉਸ ਦੀ ਮੁੜ ਵਰਤੋਂ ਕੀਤੀ ਜਾ ਸਕੇਗੀ।
ਫੋੋ਼ਟੋ
ਤਰਨ ਤਾਰਨ: ਧਰਤੀ ਹੇਠਲਾਂ ਪਾਣੀ ਦਾ ਪੱਧਰ ਦਿਨੋਂ ਦਿਨ ਘੱਟ ਰਿਹਾ ਹੈ ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਕੇਂਦਰ ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਵਾਟਰ ਹਾਰਵੈਸਟਿੰਗ। ਵਾਟਰ ਹਾਰਵੈਸਟਿੰਗ ਵਿੱਚ ਮੀਂਹ ਦੇ ਪਾਣੀ ਇੱਕਠਾ ਕਰਕੇ ਉਸ ਦੀ ਮੁੜ ਵਰਤੋ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਸ਼ੁਰੂਆਤ ਤਰਨ ਤਾਰਨ ਤੋਂ ਕੀਤੀ ਜਾਵੇਗੀ। ਸਕੂਲਾਂ ਤੇ ਕਾਲਜਾਂ ਚ ਵਾਟਰ ਹਾਰਵੈਸਟਿੰਗ ਦਾ ਕੰਮ ਸ਼ੁਰੂ ਹੋਵੇਗਾ ਤੇ ਹੌਲੀ ਹੌਲੀ ਦੂਜੇ ਇਲਾਕਿਆਂ ਵਿੱਚ ਇਸ ਨੂੰ ਪਹੁੰਚਾਇਆ ਜਾਵੇਗਾ ਤਾਂ ਜੋ ਪਾਣੀ ਦੀ ਸਾਂਭ ਸੰਭਾਲ ਕੀਤੀ ਜਾ ਸਕੇ।