ਪਟਿਆਲਾ: ਪ੍ਰਾਚੀਨ ਕਾਲੀ ਮਾਤਾ ਮੰਦਰ ਜੋ ਕਿ ਮਾਲ ਰੋਡ 'ਤੇ ਸਥਿਤ ਹੈ। ਜਿੱਥੇ ਰੋਜ਼ ਹਜ਼ਾਰਾ ਦੀ ਗਿਣਤੀ 'ਚ ਸ਼ਰਧਾਲੂ ਇਸ ਮੰਦਰ ਦੇ ਦਰਸ਼ਨ ਕਰਦੇ ਹਨ। ਦੱਸ ਦਈਏ ਕਿ ਇਹ ਮੰਦਰ ਬਹੁਤ ਹੀ ਪ੍ਰਸਿੱਧ ਮੰਦਰ ਹੈ ਜਿਥੇ ਬਾਹਰੋਂ ਵੀ ਸ਼ਰਧਾਲੂ ਸ਼ਿਰਕਤ ਕਰਦੇ ਹਨ।
ਇਹ ਮੰਦਰ ਵਾਲੇ ਰੋਡ 'ਤੇ ਖਾਸੀ ਆਵਾਜਈ ਰਹਿੰਦੀ ਹੈ ਜਿਸ ਕਰਕੇ ਡੀ.ਸੀ ਨੇ ਮੰਦਰ ਦੇ ਬਾਹਰ ਪਾਰਕਿੰਗ ਕਰਨਾ ਮਨਾ ਹੈ ਜਿਸ ਦਾ ਬੋਰਡ ਵੀ ਲੱਗਾ ਹੋਇਆ ਹੈ ਪਰ ਫਿਰ ਵੀ ਉਥੇ ਪਾਰਕਿੰਗ ਕੀਤੀ ਜਾਂਦੀ ਹੈ। ਜਿਸ ਨਾਲ ਡੀ.ਸੀ ਦੇ ਦਿੱਤੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ।
ਇਸ ਸੰਬਧ 'ਚ ਜਦੋਂ ਮਾਲ ਰੋਡ ਦੇ ਇੰਚਾਰਜ ਮੱਖਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਡੀ.ਸੀ ਦੇ ਦਿਸ਼ਾਂ ਨਿਰਦੇਸ਼ ਨਾਲ ਹੀ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਡੀ.ਸੀ ਨੇ ਆਦੇਸ਼ ਦਿੱਤਾ ਸੀ ਕਿ ਮੰਦਿਰ ਦੇ ਬਾਹਰ ਕਿਸੇ ਤਰ੍ਹਾਂ ਦੀ ਵੀ ਪਾਰਕਿੰਗ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਕਰ ਪਾਰਕਿੰਗ ਜੋਨ ਪੁਰੀ ਤਰ੍ਹਾਂ ਭਰ ਜਾਂਦਾ ਹੈ ਤਾਂ ਉਹ ਮੰਦਰ ਦੇ ਬਾਹਰ ਪਾਰਕਿੰਗ ਕਰ ਸਕਦੇ ਹਨ।