ਤਰਨ ਤਾਰਨ:ਮੇਲਿਆਂ 'ਚ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਹੀ ਜਾਂਦੀ ਹੈ। ਇੱਕ ਅਜਿਹਾ ਹੀ ਮਾਮਲਾ ਪਿੰਡ ਪੰਜਵੜ ਤੋਂ ਸਾਹਮਣੇ ਆਇਆ ਹੈ ਜਿੱਥੇ ਪਕੌੜਿਆਂ ਦੀ ਵੰਡ ਨੂੰ ਲੈ ਕੇ ਲੜਾਈ ਹੋਈ ਹੈ। ਇਹ ਮਾਮਲਾ ਹੁਣ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਜ਼ ਪਕੌੜਿਆਂ ਦੀ ਵੰਡ ਨੂੰ ਲੈ ਕੇ ਮੇਲ ਦੌਰਾਨ ਹੋਈ ਲੜਾਈ ਪਿੰਡ ਤੱਕ ਆ ਪਹੁੰਚੀ ਹੈ। ਇਸੇ ਲੜਾਈ ਕਾਰਨ ਘਰਾਂ 'ਤੇ ਹਮਲਾ ਕੀਤਾ ਗਿਆ।
ਪਿੰਡ 'ਚ ਗੁੰਡਾਗਰਦੀ ਦਾ ਨੰਗਾ ਨਾਚ: ਪਿੰਡ ਪੰਜਵੜ 'ਚ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਲੈ ਕੇ ਮੁਖਤਿਆਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਮੇਲੇ ਵਿੱਚ ਪਕੌੜਿਆਂ ਦੀ ਵੰਡ ਨੂੰ ਲੈ ਕੇ ਕੁਝ ਲੋਕਾਂ ਦੀ ਲੜਾਈ ਹੋ ਰਹੀ ਸੀ ਤਾਂ ਅਸੀਂ ਉਨ੍ਹਾਂ ਨੂੰ ਲੜਾਈ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਪਰੰਤੂ ਕੁਝ ਸਮੇਂ ਬਾਅਦ ਸਾਡੇ ਪਿੰਡ ਦੇ ਕੁਝ ਨੌਜਵਾਨਾਂ ਨੇ ਬਾਹਰੋਂ ਤਕਰੀਬਨ 100,150, ਦੇ ਕਰੀਬ ਅਣਪਛਾਤੇ ਨੌਜਵਾਨਾਂ ਨੂੰ ਬੁਲਾ ਕੇ ਸਾਡੇ ਘਰਾਂ 'ਤੇ ਹਮਲਾ ਕਰ ਦਿੱਤਾ।
ਯੂਨੀਫਾਰਮ ਸਿਵਲ ਕੋਡ ਉੱਤੇ ਵਿਵਾਦ ਜਾਰੀ, ਪੰਜਾਬ ਸਮੇਤ ਕਈ ਸੂਬੇ ਯੂਸੀਸੀ ਦੇ ਖ਼ਿਲਾਫ਼ ਨਿੱਤਰੇ ਮੈਦਾਨ 'ਚ