ਖਡੂਰ ਸਾਹਿਬ:ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਵੀ ਹਾਲਾਤ ਬਲਦੇ ਨਜ਼ਰ ਨਹੀਂ ਆ ਰਹੇ। ਇੱਕ ਪਾਸੇ ਜਿੱਥੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਅੰਦਰ ਨਸ਼ੇ ਦੇ ਖਾਤਮ ਨੂੰ ਲੈਕੇ ਵੋਟਾਂ ਲਈ ਸਨ, ਪਰ ਵੋਟਾਂ ਲੈ ਕੇ ਸਰਕਾਰ ਬਣਾਉਣ ਤੋਂ ਬਾਅਦ ਨਸ਼ਾ ਤਸਕਰਾਂ ‘ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਆਉਣ ਤੋਂ ਬਾਅਦ ਵੀ ਸ਼ਰੇਆਮ ਮੁਹੱਲਿਆ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਤਿਹਾਸਕ ਨਗਰ ਗੋਇੰਦਵਾਲ ਸਾਹਿਬ (Historical town Goindwal Sahib) ਦਾ ਨਸ਼ਿਆ ਲਈ ਬਦਨਾਮ ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਿਆ ਦੀ ਸ਼ਰੇਆਮ ਵਿਕਰੀ ਨੂੰ ਲੈਕੇ ਇੱਕ ਵਾਰ ਫਿਰ ਤੋਂ ਸੁਰਖੀਆ ਵਿੱਚ ਹੈ। ਦਰਅਸਲ ਇਸ ਨਿੰਮ ਵਾਲੀ ਘਾਟੀ ਦੇ ਮੁਹੱਲੇ ਦੀ ਤਾਜ਼ਾ ਵੀਡੀਓ ਵਾਇਰਲ (video viral) ਹੋਈ ਹੈ। ਜਿਸ ਨੇ ਸਥਾਨਕ ਪੁਲਿਸ ਦੀ ਨਸ਼ਿਆ ਪ੍ਰਤੀ ਲਾਪ੍ਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਇਸ ਵੀਡੀਓ ਵਿੱਚ ਮੁਹੱਲੇ ਦੀ ਇੱਕ ਔਰਤ ਸ਼ਰੇਆਮ ਗਲੀ ਵਿੱਚ ਕੁਰਸੀ ਡਾਅ ਕੇ ਨੌਜਵਾਨਾਂ ਨੂੰ ਚਿੱਟੇ ਦੀਆਂ ਪੁੜੀਆ ਵੇਚਦੀ ਦਿਖਾਈ ਦੇ ਰਹੀ ਹੈ। ਜਦਕਿ ਨਸ਼ਾ ਖਰੀਦ ਰਹੇ ਨੌਜਵਾਨ ਉਸ ਔਰਤ ਨੂੰ ਥੋੜਾ ਚਿੱਟਾ ਵੱਧ ਪਾਉਣ ਦੀ ਮੰਗ ਕਰ ਰਹੇ ਹਨ ਅਤੇ ਉਕਤ ਔਰਤ ਸ਼ਰੇਆਮ ਚਿੱਟੇ ਦੀਆਂ ਪੁੜੀਆ ਦੇ ਪੈਸੇ ਵੱਟ ਕੇ ਝੋਲੀ ਵਿੱਚ ਪਾਉਂਦੀ ਨਜ਼ਰ ਆ ਰਹੀ ਹੈ।