ਪੰਜਾਬ

punjab

ETV Bharat / state

ਯੂਕਰੇਨ ’ਚ ਫਸੇ ਤਰਨਤਾਰਨ ਜ਼ਿਲ੍ਹੇ ਦੇ ਦੋ ਮੈਡੀਕਲ ਵਿਦਿਆਰਥੀ, ਮਾਪੇ ਚਿੰਤਾ ’ਚ - ਅੰਬੈਸੀ ਹੈਲਪਲਾਈਨ ਨੰਬਰਾਂ ’ਤੇ ਵੀ ਵਿਦਿਆਰਥੀਆਂ ਦਾ ਵੇਰਵਾ

ਸਰਹਾਲੀ ਕਲਾਂ ਦੇ ਨਾਲ ਲਗਦੇ ਪਿੰਡ ਦਦੇਹਰ ਸਾਹਿਬ ਤੋਂ ਦੋ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਸੀ। ਪਰ ਉੱਥੇ ਰੂਸ ਅਤੇ ਯੂਕਰੇਨ ਦੀ ਜੰਗ ਦੇ ਕਾਰਨ ਉੱਥੇ ਹੁਣ ਫਸ ਗਏ। ਇਨ੍ਹਾਂ ਬੱਚਿਆ ਦੇ ਮਾਪਿਆਂ ਨੇ ਹੁਣ ਭਾਰਤ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।

ਤਰਨਤਾਰਨ ਜ਼ਿਲ੍ਹੇ ਦੇ ਦੋ ਮੈਡੀਕਲ ਵਿਦਿਆਰਥੀ
ਤਰਨਤਾਰਨ ਜ਼ਿਲ੍ਹੇ ਦੇ ਦੋ ਮੈਡੀਕਲ ਵਿਦਿਆਰਥੀ

By

Published : Feb 26, 2022, 5:48 PM IST

ਤਰਨਤਾਰਨ:ਰੂਸ ਵੱਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਹਜਾਰਾਂ ਭਾਰਤੀ ਵਿਦਿਆਰਥੀ ਉੱਥੇ ਫਸ ਗਏ ਹਨ। ਜਿਨ੍ਹਾਂ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ, ਦਦੇਹਰ ਸਾਹਿਬ ਨਾਲ ਸਬੰਧਤ ਦੋ ਵਿਦਿਆਰਥੀ ਵੀ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਚਿੰਤਾ ਬਣੀ ਹੋੀ ਹੈ। ਉਨ੍ਹਾਂ ਨੇ ਜਿੱਥੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ, ਉਥੇ ਹੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਵਾਪਸ ਲਿਆਂਦਾ ਜਾਵੇ।

ਹਰਸਮਰੀਤ ਕੌਰ ਦੇ ਪਰਿਵਾਰ ਨੇ ਲਾਈ ਗੁਹਾਰ

ਦੱਸ ਦਈਏ ਕਿ ਸਰਹਾਲੀ ਕਲਾਂ ਦੇ ਨਾਲ ਲਗਦੇ ਪਿੰਡ ਦਦੇਹਰ ਸਾਹਿਬ ਤੋਂ ਦੋ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਸਨ। ਹਰਸਮਰੀਤ ਕੌਰ ਕੀਵ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀ ਹੈ ਜਦਕਿ ਤਰਨਦੀਪ ਸਿੰਘ ਅਜੇ 20 ਫਰਵਰੀ ਨੂੰ ਹੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਪਹੁੰਚਿਆ ਹੈ।

ਤਰਨਦੀਪ ਸਿੰਘ ਦੇ ਪਰਿਵਾਰ ਨੇ ਲਾਈ ਗੁਹਾਰ

ਬੱਚਿਆਂ ਦੇ ਪਰਿਵਾਰਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਅੰਬੈਸੀ ਹੈਲਪਲਾਈਨ ਨੰਬਰਾਂ ’ਤੇ ਵੀ ਵਿਦਿਆਰਥੀਆਂ ਦਾ ਵੇਰਵਾ ਦੱਸਦਿਆਂ ਉਨ੍ਹਾਂ ਦੀ ਵਾਪਸੀ ਕਰਵਾਉਣ ਲਈ ਅਪੀਲ ਕੀਤੀ ਹੈ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਫੋਨ ’ਤੇ ਗੱਲਬਾਤ ਦੌਰਾਨ ਸਬੰਧਤ ਸ਼ਹਿਰ ਵਿਚ ਅਫਰਾ ਤਫੜੀ ਦਾ ਮਾਹੌਲ ਹੋਣ ਦੀ ਗੱਲ ਕਰਦੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀ ਤਾਂ ਨੇੜਲੇ ਦੇਸ਼ਾਂ ਨੂੰ ਵੀ ਕੂਚ ਕਰ ਗਏ ਹਨ। ਪਰ ਕੁਝ ਬੱਚੇ ਕੀਵ ਸ਼ਹਿਰ ਵਿਚ ਭਾਰਤੀ ਅੰਬੈਸੀ ਵੱਲੋਂ ਮਦਦ ਦੀ ਉਡੀਕ ਵਿਚ ਬੈਠੇ ਹਨ।

ਇਹ ਵੀ ਪੜੋ:ਯੂਕਰੇਨ ਤੋਂ ਆਈ ਕੁੜੀ ਨੇ ਉੱਥੇ ਫਸੇ ਬੱਚਿਆਂ ਦੀ ਸੂਚੀ ਵੀ ਕੀਤੀ ਜਾਰੀ

ABOUT THE AUTHOR

...view details