ਪੰਜਾਬ

punjab

ETV Bharat / state

ਗੁਰੂਘਰ 'ਚ ਕੀਤਾ ਟੂਣਾ, ਦੇਖੋ ਫੇਰ ਕੀ ਹੋਇਆ - ਗੁਰਦੁਆਰਾ ਸਾਹਿਬ

ਤਰਨਤਾਰਨ ਦੇ ਪਿੰਡ ਲਖਣਾ ਤਪਾ ਦੇ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਪਿੰਡ ਦੀ ਹੀ ਇੱਕ ਔਰਤ (Woman) ਵੱਲੋਂ ਟੂਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

ਗੁਰੂਘਰ 'ਚ ਕੀਤਾ ਟੂਣਾ, ਦੇਖੋ ਫੇਰ ਕੀ ਹੋਇਆ
ਗੁਰੂਘਰ 'ਚ ਕੀਤਾ ਟੂਣਾ, ਦੇਖੋ ਫੇਰ ਕੀ ਹੋਇਆ

By

Published : Aug 26, 2021, 12:51 PM IST

ਤਰਨਤਾਰਨ:ਪਿੰਡ ਲਖਣਾ ਤਪਾ ਦੇ ਗੁਰਦੁਆਰਾ ਸਹਿਬ (Gurdwara Sahib) ਵਿਖੇ ਪਿੰਡ ਦੀ ਹੀ ਇਕ ਔਰਤ (Woman) ਵੱਲੋ ਟੂਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਨੂੰ ਲੈ ਕੇ ਪਿੰਡ ਵਾਸੀਆਂ ’ਤੇ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲਖਣਾ ਤਪਾ ਦੀ ਵਸਨੀਕ ਔਰਤ ਵੱਲੋਂ ਬੀਤੀ 17 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਇੱਕ ਕਾਗਜ ’ਤੇ ਕੁੱਝ ਹਿੰਦੂ ਮਤ ਅਨੁਸਾਰ ਲਿਖਿਆ ਹੋਇਆ ਸੀ ਉਹ ਰੱਖ ਕੇ ਫਰਾਰ ਹੋ ਗਈ। ਗੁਰਦੁਆਰਾ ਸਾਹਿਬ ਵਿਚ ਲੱਗੇ ਕੈਮਰੇ ਵਿੱਚ ਕੈਦ ਹੋ ਗਿਆ।

ਗੁਰੂਘਰ 'ਚ ਕੀਤਾ ਟੂਣਾ, ਦੇਖੋ ਫੇਰ ਕੀ ਹੋਇਆ

ਟੂਣਾ ਕਰਨ ਵਾਲੀ ਮਹਿਲਾ ਦਾ ਕਹਿਣਾ ਹੈ ਕਿ ਉਸਦਾ ਬੇਟਾ ਬਿਮਾਰ ਸੀ ਜਿਸ ਕਰਕੇ ਉਸ ਨੂੰ ਕਿਸੇ ਦੱਸਿਆ ਸੀ ਕਿ ਉਹ ਕਾਗਜ ਨੂੰ ਗੁਰਦੁਆਰਾ ਵਿਚ ਰੱਖ ਦੇਵੇ ਅਤੇ ਉਸਦਾ ਬੇਟਾ ਠੀਕ ਹੋ ਜਾਵੇਗਾ। ਔਰਤ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਉਸਨੇ ਮੁਆਫੀ ਮੰਗੀ ਹੈ। ਔਰਤ ਨੇ ਪੁਲਿਸ ਤੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਵੱਲੋਂ ਉਸ ਨੂੰ ਥਾਣੇ ਵਿਚ ਲਿਜਾ ਕੇ ਉਸਦੀ ਕੁੱਟਮਾਰ ਕੀਤੀ ਗਈ ਹੈ।

ਪਿੰਡ ਦੇ ਗ੍ਰੰਥੀ ਦਾ ਕਹਿਣਾ ਹੈ ਕਿ ਪਿੰਡ ਦੀ ਕਮੇਟੀ ਨੇ ਮੁਆਫ ਕਰ ਦਿੱਤਾ ਸੀ ਕਿਉਂਕਿ ਮਹਿਲਾ ਨੇ ਸਾਰਿਆਂ ਦੇ ਸਾਹਮਣੇ ਮੁਆਫੀ ਮੰਗੀ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਨਾ ਕਿਸੇ ਔਰਤ ਨੂੰ ਥਾਣੇ ਲਿਆਦਾ ਗਿਆ ਹੈ।

ਇਹ ਵੀ ਪੜੋ:DSGMC ELECTION: ਜਿੱਤ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ABOUT THE AUTHOR

...view details