ਪੰਜਾਬ

punjab

ETV Bharat / state

ਤਰਨ ਤਾਰਨ: ਸਰਕਾਰ ਵੱਲੋ ਲੋੜਵੰਦਾਂ ਲਈ ਘਰੇਲੂ ਰਾਸ਼ਨ ਵੰਡਣ ਲਈ ਟਰੱਕ ਰਵਾਨਾ - ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ, ਜਿਸਦੇ ਚੱਲਦੇ ਲੋੜਵੰਦ ਲੋਕਾਂ ਲਈ ਪੰਜਾਬ ਸਰਕਾਰ ਵੱਲੋ ਘਰੇਲੂ ਰਾਸ਼ਨ ਵੰਡਣ ਲਈ ਟਰੱਕ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਹੀ ਟੀਚਾ ਹੈ ਕਿ ਕਰਫਿਊ 'ਚ ਕੋਈ ਵੀ ਗਰੀਬ ਭੁੱਖਾ ਨਾ ਸੋਵੇ।

ਤਰਨ ਤਾਰਨ: ਸਰਕਾਰ ਵੱਲੋ ਲੋੜਵੰਦਾਂ ਲਈ ਘਰੇਲੂ ਰਾਸ਼ਨ ਵੰਡਣ ਲਈ ਟਰੱਕ ਰਵਾਨਾ
ਤਰਨ ਤਾਰਨ: ਸਰਕਾਰ ਵੱਲੋ ਲੋੜਵੰਦਾਂ ਲਈ ਘਰੇਲੂ ਰਾਸ਼ਨ ਵੰਡਣ ਲਈ ਟਰੱਕ ਰਵਾਨਾ

By

Published : Mar 30, 2020, 8:05 PM IST

ਤਰਨ ਤਾਰਨ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਲਈ ਘਰੇਲੂ ਰਾਸ਼ਨ ਦਾ ਟਰੱਕ ਪਿੰਡਾਂ ਲਈ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸਭਰਵਾਲ, ਐੱਮਪੀ ਜਸਬੀਰ ਸਿੰਘ ਡਿੰਪਾ ਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਮੌਜੂਦ ਸਨ।

ਤਰਨ ਤਾਰਨ: ਸਰਕਾਰ ਵੱਲੋ ਲੋੜਵੰਦਾਂ ਲਈ ਘਰੇਲੂ ਰਾਸ਼ਨ ਵੰਡਣ ਲਈ ਟਰੱਕ ਰਵਾਨਾ

ਖਡੂਰ ਸਾਹਿਬ ਦੇ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਦਸਿਆ ਕਿ ਪਿਛਲੇ ਦਿਨੀਂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ, ਜਿਸਦੇ ਚੱਲਦੇ ਲੋੜਵੰਦ ਲੋਕਾਂ ਲਈ ਪੰਜਾਬ ਸਰਕਾਰ ਵੱਲੋ ਘਰੇਲੂ ਰਾਸ਼ਨ ਵੰਡਣ ਲਈ ਟਰੱਕ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਹੀ ਟੀਚਾ ਹੈ ਕਿ ਕਰਫਿਊ 'ਚ ਕੋਈ ਵੀ ਗਰੀਬ ਭੁੱਖਾ ਨਾ ਸੋਵੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਐੱਮਪੀ ਕੋਟੇ ਵਿੱਚੋ 50 ਲੱਖ ਮੁੱਖ ਮੰਤਰੀ ਕੋਟੇ ਵਿੱਚ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਜ਼ਰੂਰੀ ਰਾਸ਼ਨ ਵੰਡਣ ਦੇ ਕਦਮ ਉਠਾਏ ਜਾ ਰਹੇ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ 21 ਦਿਨ ਲਈ ਤਾਲਾਬੰਦੀ ਕੀਤੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤਾਲਾਬੰਦੀ ਦੇ ਬਾਵਜੂਦ ਆਪੋ-ਆਪਣੇ ਘਰਾਂ ਨੂੰ ਗਏ ਹਨ। ਕੇਂਦਰ ਸਰਕਾਰ ਨੇ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਲੋਕਾਂ ਨੇ ਤਾਲਾਬੰਦੀ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਨੂੰ 14 ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ।

ABOUT THE AUTHOR

...view details