ਤਰਨਤਾਰਨ: ਵਿਦੇਸ਼ ਜਾਣ ਚਾਹਤ 'ਚ ਲੋਕ ਇਸ ਕਦਰ ਪਾਗਲ ਹਨ ਕਿ ਉਨ੍ਹਾਂ ਆਪਣੇ ਏਜੰਟਾਂ ਬਾਰੇ ਜਾਂਚ ਪੜਤਾਲ ਹੀ ਨਹੀਂ ਕਰਦੇ ਅਤੇ ਫਿਰ ਪੈਸੇ ਵਾਪਸ ਲੈਣ ਲਈ ਏਜੰਟਾਂ ਦੇ ਚੱਕਰ ਕੱਟਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਪਿੰਡ ਰੈਸ਼ੀਆਣਾ ਤੋਂ ਦੇਖਣ ਨੂੰ ਮਿਲੀ ਜਿੱਥੋਂ ਦੇ 5 ਨੌਜਵਾਨ ਜੋ ਆਪਸ ਵਿੱਚ ਰਿਸ਼ਤੇਦਾਰ ਵੀ ਹਨ ਅਤੇ ਆਪਣੇ ਹੀ ਰਿਸ਼ਤੇਦਾਰ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਹਨ।
ਕਿਵੇਂ ਵੱਜੀ ਠੱਗੀ: ਦਰਅਸਲ 5 ਨੌਜਵਾਨਾਂ ਦੇ ਭੋਲੇਪਨ ਦਾ ਫਾਇਦਾ ਚੁੱਕ ਕੇ ਰਿਸ਼ਤੇਦਾਰ ਏਜੰਟ ਨੇ ਉਨ੍ਹਾਂ ਦੇ ਭਰੋਸੇ ਦਾ ਕਤਲ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ 3 ਅਮਰੀਕਾ ਅਤੇ 2 ਨੌਜਵਾਨ ਇੰਗਲੈਂਡ ਜਾਣਾ ਚਾਹੁੰਦੇ ਸਨ। ਜਿੰਨ੍ਹਾਂ ਨਾਲ ਏਜੰਟ ਵੱਲੋਂ ਦਗਾ ਕਮਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਏਜੰਟ ਨੇ ਬੜੀ ਹੀ ਚਲਾਕੀ ਨਾਲ ਅਮਰੀਕਾ ਜਾਣ ਵਾਲੇ ਨੌਜਵਾਨਾਂ ਨੂੰ ਇੰਡੋਨੇਸ਼ੀਆ ਭੇਜ ਦਿੱਤਾ ਜਿੱਥੇ ਉਨ੍ਹਾਂ ਨੂੰ ਬਧੰਕ ਬਣਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ਜਬਰੀ ਫੋਨ ਕਰਵਾ ਕੇ ਝੂਠ ਬੋਲਣ ਨੂੰ ਮਜ਼ਬੂਰ ਕੀਤਾ ਕਿ ਤੁਸੀਂ ਏਜੰਟ ਨੂੰ ਪੂਰੇ ਪੈਸੇ ਦੇ ਦਿਓ ਅਸੀਂ ਅਮਰੀਕਾ ਪਹੁੰਚ ਗਏ ਹਾਂ। ਪੈਸੇ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਇੰਡੋਨੇਸ਼ੀਆ ਤੋਂ ਵਾਪਸ ਭੇਜ ਦਿੱਤਾ ਗਿਆ। ਜਦਕਿ ਇੰਗਲੈਂਡ ਜਾਣ ਵਾਲੇ ਨੌਜਵਾਨਾਂ ਨੂੰ ਦਿੱਲੀ ਵਿੱਚ ਵੀ ਬੰਧਕ ਕੇ ਕੁੱਟਮਾਰ ਕੀਤੀ ਅਤੇ ਸਾਰੇ ਪਰਿਵਾਰਾਂ ਤੋਂ 1 ਕਰੋੜ 76 ਲੱਖ ਰੁਪਏ ਲੈ ਲਏ।