ਤਰਨਤਾਰਨ: ਪਿੰਡ ਜੰਡ ਦੇ ਰਹਿਣ ਵਾਲਾ 18 ਸਾਲਾ ਨੌਜਵਾਨ ਦਾ ਹਰਪ੍ਰੀਤ ਸਿੰਘ ਆਪਣੇ ਇਲਾਜ ਨੂੰ ਤਰਸ ਰਿਹਾ ਹੈ ਅਤੇ ਪਰਿਵਾਰ ਵੀ ਭੁੱਖਮਰੀ ਦਾ ਸ਼ਿਕਾਰ ਹੋਣ ਦੇ ਕੰਢੇ ਹੈ। ਨੌਜਵਾਨ ਹਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਛੋਟੇ ਹੁੰਦਿਆਂ ਹੀ ਕਿਸੇ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸਦਾ ਲੱਕ ਅਤੇ ਉਸ ਦੇ ਪੈਰ ਨੁਕਸਾਨੇ ਗਏ। ਲੱਕ ਕਾਰਨ ਉਸ ਤੋਂ ਉਠਣਾ-ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਦੀਆਂ ਦੋ ਭੈਣਾਂ ਵੀ ਇਸੇ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਈਆਂ।
ਨੌਜਵਾਨ ਤਰਸਿਆ ਇਲਾਜ ਲਈ - Appeal for help
ਪਿੰਡ ਜੰਡ ਦੇ ਰਹਿਣ ਵਾਲਾ 18 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਆਪਣੇ ਇਲਾਜ ਨੂੰ ਤਰਸ ਰਿਹਾ ਹੈ ਅਤੇ ਪਰਿਵਾਰ ਵੀ ਭੁੱਖਮਰੀ ਦਾ ਸ਼ਿਕਾਰ ਹੋਣ ਦੇ ਕੰਢੇ ਹੈ। ਨੌਜਵਾਨ ਹਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਛੋਟੇ ਹੁੰਦਿਆਂ ਹੀ ਕਿਸੇ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸਦਾ ਲੱਕ ਅਤੇ ਉਸ ਦੇ ਪੈਰ ਨੁਕਸਾਨੇ ਗਏ। ਲੱਕ ਕਾਰਨ ਉਸ ਤੋਂ ਉੱਠਣਾ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਦੀਆਂ ਦੋ ਭੈਣਾਂ ਵੀ ਇਸੇ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਈਆਂ।
ਨੌਜਵਾਨ ਤਰਸਿਆ ਇਲਾਜ ਲਈ
ਉਨ੍ਹਾਂ ਦੱਸਿਆ ਕਿ ਹਰਪ੍ਰੀਤ ਨੂੰ ਕਿਸੇ ਪ੍ਰਾਈਵੇਟ ਡਾਕਟਰ ਕੋਲ ਦਿਖਾਇਆ ਗਿਆ ਜਿਨ੍ਹਾਂ ਨੇ ਇਸ ਇਲਾਜ ਲਈ ਡਾਕਟਰ ਨੇ ਚਾਰ ਪੰਜ ਲੱਖ ਰੁਪਏ ਦਾ ਖਰਚਾ ਦੱਸਿਆ ਪਰ ਪਰਿਵਾਰ ਗਰੀਬ ਹੋਣ ਕਾਰਨ ਇਨ੍ਹਾਂ ਪੈਸਾ ਖ਼ਰਚ ਨਹੀਂ ਸਕਦਾ। ਪਰਿਵਾਰ ਕੋਲ ਖਾਣ ਨੂੰ ਇੱਕ ਡੰਗ ਦਾ ਆਟਾ ਵੀ ਨਹੀਂ ਹੁੰਦਾ ਅਤੇ ਪਰਿਵਾਰ ਇਸ ਟਾਈਮ ਭੁੱਖਮਰੀ ਦਾ ਸ਼ਿਕਾਰ ਹੋਣ ਦੇ ਕੰਢੇ ਹੈ।
ਪਰਿਵਾਰ ਨੇ ਸਮੂਹ ਸਮਾਜ ਸੇਵੀ, ਐਨਆਰਆਈ ਵੀਰਾਂ ਅਤੇ ਹੋਰ ਸੇਵਾ ਸੁਸਾਇਟੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੇਟੇ ਹਰਪ੍ਰੀਤ ਦਾ ਇਲਾਜ ਕਰਵਾ ਕੇ ਉਸ ਨੂੰ ਇੱਕ ਵਧੀਆ ਜ਼ਿੰਦਗੀ ਦਿੱਤੀ ਜਾਵੇ।