ਪੰਜਾਬ

punjab

ETV Bharat / state

ਕਾਂਗਰਸੀ ਸਾਂਸਦ ਜਸਵੀਰ ਡਿੰਪਾ ਦਾ ਟਵੀਟ, ਕਿਹਾ ਚੋਰ ਠੱਗ... - ਕਾਂਗਰਸੀ ਦੇ ਸੀਨੀਅਰ ਲੀਡਰ

ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ 20 ਫਰਵਰੀ ਨੂੰ ਹੋਈ ਹੈ। ਇਸ ਵਿਚਾਲੇ ਕਾਂਗਰਸੀ ਸਾਂਸਦ ਜਸਬੀਰ ਡਿੰਪਾ ਵਲੋਂ ਟਵੀਟ ਕਰ ਕਿਸੇ ਸਿਆਸੀ ਪਾਰਟੀ ਦੀ ਤੁਲਨਾ ਚੋਰ ਠੱਗਾਂ ਨਾਲ ਕੀਤੀ ਹੈ।

ਹਲਕਾ ਖਡੂਰ ਸਾਹਿਬ ਦੇ ਐਮ ਪੀ ਜਸਬੀਰ ਡਿੰਪਾ
ਹਲਕਾ ਖਡੂਰ ਸਾਹਿਬ ਦੇ ਐਮ ਪੀ ਜਸਬੀਰ ਡਿੰਪਾ

By

Published : Feb 21, 2022, 6:59 AM IST

ਤਰਨ ਤਾਰਨ: ਪੰਜਾਬ ਵਿਧਾਨ ਸਭਾ ਦੀ ਵੋਟਿੰਗ 20 ਫਰਵਰੀ ਨੂੰ ਹੋ ਕੇ ਹਟੀ ਹੈ। ਇਸ ਵਿਚਾਲੇ ਕਾਂਗਰਸੀ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਮੈਂਬਰ ਜਸਬੀਰ ਡਿੰਪਾ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ ਚੋਰ ਅਤੇ ਠੱਗ ਯਕੀਨਨ ਕਾਂਸੇ ਦਾ ਤਗਮਾ ਜਿੱਤਣਗੇ।

ਦੱਸ ਦਈਏ ਕਿ ਜਸਬੀਰ ਸਿੰਘ ਡਿੰਪਾ ਮਾਝੇ ਦੇ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਵਲੋਂ ਕੀਤਾ ਇਹ ਟਵਟਿ ਕਿਸ 'ਤੇ ਨਿਸ਼ਾਨਾ ਹੋਵੇਗਾ ਇਹ ਸਪੱਸ਼ਟ ਸਾਹਮਣੇ ਨਹੀਂ ਆਇਆ ਪਰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਜਸਬੀਰ ਡਿੰਪਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਪਾਰਟੀ ਤੋਂ ਹੀ ਨਾਰਾਜ਼ ਚੱਲਦੇ ਆ ਰਹੇ ਹਨ।

ਇਸ ਗੱਲ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਆਪਣੇ ਇਕ ਹੋਰ ਟਵੀਟ 'ਚ ਲਿਖਿਆ ਹੈ ਕਿ ਕਾਂਗਰਸ ਉਤਰਾਖੰਡ ਅਤੇ ਗੋਆ 'ਚ ਬਹੁਮਤ ਨਾਲ ਸਰਕਾਰ ਬਣਾਏਗੀ। ਇਸ ਦੇ ਨਾਲ ਹੀ ਉਤਰ ਪ੍ਰਦੇਸ਼ 'ਚ ਕਾਂਗਰਸ ਕਿੰਗ ਮੇਕਰ ਬਣੇਗੀ। ਉਨ੍ਹਾਂ ਨਾਲ ਹੀ ਪ੍ਰਿਯੰਕਾ ਗਾਂਧੀ ਨੂੰ ਟੈਗ ਕਰਦਿਆਂ ਲਿਖਿਆ ਕਿ ਉਹ ਸਭ ਤੋਂ ਵੱਡੇ ਵੋਟ ਕੈਚਰ ਅਤੇ ਪ੍ਰਚਾਰਕ ਵਜੋਂ ਉਭਰ ਕੇ ਸਾਹਮਣੇ ਆਏ ਹਨ।

ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਂਸਦ ਜਸਬੀਰ ਡਿੰਪਾ ਪੰਜਾਬ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹਨ, ਕਿਉਂਕਿ ਵਿਧਾਨਸਭਾ ਚੋਣਾਂ ਪੰਜ ਸੂਬਿਆਂ 'ਚ ਹੋ ਰਹੀਆਂ ਹਨ। ਜਸਬੀਰ ਡਿੰਪਾ ਵਲੋਂ ਟਵੌਟ 'ਚ ਪੰਜਾਬ ਨੂੰ ਛੱਡ ਹੋਰ ਤਿੰਨ ਸੂਬਿਆਂ 'ਚ ਜਿੱਤ ਦਾ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ :EVM ’ਚ ਕਿਸਮਤ ਕੈਦ, ਵੱਡਾ ਸਵਾਲ ਕਿਸਦੇ ਸਿਰ ਸਜੇਗਾ ਤਾਜ ?

ABOUT THE AUTHOR

...view details