ਤਰਨ ਤਾਰਨ:ਪਾਕਿਸਤਾਨ ਵਿੱਚ ਬੈਠੇ ਤਸਕਰ ਲਗਾਤਾਰ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ ਤੇ ਭਾਰਤ ਵਿੱਚ ਡੋਰਨ ਰਾਹੀਂ ਹਥਿਆਰ ਤੇ ਨਸ਼ਾਂ ਸਪਲਾਈ ਕਰਨ ਤੋਂ ਬਾਜ਼ ਨਹੀਂ ਆ ਰਹੀ ਹੈ। ਦੇਰ ਰਾਤ ਪੰਜਾਬ ਦੀ ਸਰਹੱਦ 'ਤੇ ਤਰਨ ਤਾਰਨ ਵਿਖੇ 3 ਵਾਰ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ। ਡਰੋਨ ਦੀ ਗਤੀਵਿਧੀ ਦੇਖਦੇ ਹੀ ਭਾਰਤੀ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਇਸ ਦੌਰਾਨ 2 ਡਰੋਨ ਦਾ ਵਾਪਸ ਚਲੇ ਗਏ ਪਰ ਇੱਕ ਡਰੋਨ ਦੇ ਵਾਪਸ ਜਾਣ ਦੀ ਅਵਾਜ਼ ਨਹੀਂ ਸੁਵਾਈ ਦਿੱਤੀ।
ਇਹ ਵੀ ਪੜੋ:Navy Day 2022: ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਸੀਐਨਐਸ ਐਡਮਿਰਲ ਆਰ ਹਰੀ ਕੁਮਾਰ ਨੇ ਭਾਰਤ ਦੇ ਨਾਇਕਾਂ ਨੂੰ ਕੀਤਾ ਯਾਦ
ਇੱਕ ਡਰੋਨ ਕੀਤਾ ਢੇਰ:ਬੀਐਸਐਫ ਨੇ ਇੱਕ ਡਰੋਨ ਨੂੰ ਢੇਰ ਕਰ ਦਿੱਤਾ, ਜਿਸ ਨੂੰ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਭਾਰਤ-ਪਾਕਿ ਸਰਹੱਦ 'ਤੇ ਤਰਨਤਾਰਨ ਅਧੀਨ ਪੈਂਦੇ ਅਮਰਕੋਟ ਦੇ ਬੀਓਪੀ ਕਾਲੀਆ ਵਿਖੇ ਡਰੋਨ ਦੀ ਹਰਕਤ ਦੇਖੀ ਗਈ। ਉਸ ਤੋਂ ਬਾਅਦ 2.30 ਵਜੇ ਡਰੋਨ ਦੀ ਆਵਾਜ਼ ਸੁਣੀ ਗਈ ਤੇ ਉਸ ਤੋਂ ਬਾਅਦ ਰਾਤ ਦੇ 3 ਵਜੇ ਫਿਰ ਬੀਓਪੀ ਗਜ਼ਲ ਵਿੱਚ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਕੁਝ ਦੇਰ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ।
ਡੀਜੀਪੀ ਨੇ ਕੀਤਾ ਟਵੀਟ:ਇਸ ਸਬੰਧੀ ਪੰਜਾਬ ਦੇ ਡੀਜੀਪੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸਰਹੱਦ ਪਾਰ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ ਤਰਨਤਾਰਨ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਤਰਨਤਾਰਨ ਦੇ ਥਾਣਾ ਵਲਟੋਹਾ ਦੇ ਇਲਾਕੇ ਵਿੱਚ ਤਲਾਸ਼ੀ ਦੌਰਾਨ 3 ਕਿਲੋ ਹੈਰੋਇਨ ਸਮੇਤ ਇੱਕ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਹੈ।
ਲਗਾਤਾਰ ਭੇਜੇ ਜਾ ਰਹੇ ਹਨ ਡਰੋਨ:ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਰਹੱਦ ਉੱਤੇ ਲਗਾਤਾਰ ਡਰੋਨ ਦੇਖੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਵੀ ਤਰਨ ਤਾਰਨ ਵਿਖੇ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ ਉਥੇ ਹੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵੱਲੋਂ ਫਿਰੋਜ਼ਪੁਰ ਸੈਕਟਰ 'ਤੇ 10 ਏ.ਕੇ.47 ਅਤੇ 10 ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿਛਲੇ ਇਕ ਹਫਤੇ 'ਚ 5 ਡਰੋਨ ਡਿੱਗੇ ਅਤੇ ਕ੍ਰੈਸ਼ ਹੋਏ। ਇੰਨਾ ਹੀ ਨਹੀਂ ਬੀ.ਐਸ.ਐਫ ਨੇ ਪੰਜਾਬ ਸਰਹੱਦ 'ਤੇ 40 ਕਿਲੋ ਤੋਂ ਵੱਧ ਦੀ ਖੇਪ ਫੜਨ 'ਚ ਸਫਲਤਾ ਹਾਸਲ ਕੀਤੀ ਹੈ।
ਹਥਿਆਰ ਅਤੇ ਨਸ਼ੇ ਦੀ ਹੋ ਰਹੀ ਸਪਲਾਈ: ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।
ਇਹ ਵੀ ਪੜੋ:7 ਫੇਰੇ ਲੈਂਦੇ ਹੀ ਵਿਗੜ ਗਈ ਲਾੜੀ ਦੀ ਸਿਹਤ, ਫਿਰ ਹੋਇਆ ਇਹ...
ਵੱਡਾ ਡਰੋਨ ਭੇਜ ਪਾਕਿਸਤਾਨ ਨੇ ਚੱਲੀ ਵੱਡੀ ਚਾਲ ?:ਪਾਕਿਸਤਾਨ ਵੱਲੋਂ ਭਾਰਤ ਵਿਚ ਡਰੋਨ ਭੇਜਣਾ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰੀਕੇ ਨਾਲ ਵੱਡਾ ਡਰੋਨ ਭੇਜਿਆ ਗਿਆ ਹੈ ਉਸ ਤੋਂ ਇਹ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਕਿ ਕੀ ਪਾਕਿਸਤਾਨ ਕੁਝ ਵੱਡਾ ਕਰਨਾ ਚਾਹੁੰਦਾ? ਜੱਗ ਜਾਹਿਰ ਹੈ ਕਿ ਨਸ਼ੇ ਅਤੇ ਹਥਿਆਰਾਂ ਦੀ ਖੇਪ ਜੋ ਹਰ ਰੋਜ਼ ਸਰਹੱਦ ਪਾਰੋਂ ਆ ਰਹੀਆਂ ਹਨ ਉਸਦਾ ਕੇਂਦਰ ਪੰਜਾਬ ਜ਼ਰੂਰ ਰਿਹਾ ਹੈ। ਨਸ਼ਿਆਂ ਨਾਲ ਜਵਾਨੀ ਗਲਤਾਨ ਹੋ ਗਈ ਹੈ ਪੰਜਾਬ ਦੇ ਘਰਾਂ ਵਿਚ ਹਰ ਰੋਜ਼ ਨਸ਼ਿਆਂ ਨਾਲ ਹੋਈਆਂ ਮੌਤਾਂ ਤੇ ਸੱਥਰ ਵਿੱਛ ਰਹੇ ਹਨ।ਪੰਜਾਬ ਵਿਚ ਜਿਸ ਹੱਦ ਤੱਕ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਉਸ ਤੋਂ ਕਿਤੇ ਨਾ ਕਿਤੇ ਪਾਕਿਸਤਾਨੋਂ ਆਏ ਹਥਿਆਰਾਂ ਦਾ ਕਾਰਨ ਵੀ ਇਕ ਮੰਨਿਆ ਜਾਂਦਾ ਹੈ।ਹੁਣ ਜਿਸ ਤਰੀਕੇ ਨਾਲ ਵੱਡੇ ਡਰੋਨਾਂ ਦੀ ਵਰਤੋਂ (Larger drones are being used) ਕੀਤੀ ਜਾ ਰਹੀ ਉਸਤੋਂ ਪਾਕਿਸਤਾਨ ਦੇ ਖ਼ਤਰਨਾਕ ਮਨਸੂਬੇ ਸਾਹਮਣੇ ਆਏ ਰਹੇ ਹਨ।