ਪੰਜਾਬ

punjab

By

Published : Feb 26, 2022, 8:25 AM IST

ETV Bharat / state

ਯੂਕਰੇਨ ’ਚ ਫਸੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਮੈਡੀਕਲ ਵਿਦਿਆਰਥੀ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਦੇਹਰ ਸਾਹਿਬ ਦੇ ਰਹਿਣ ਵਾਲੇ ਤਿੰਨ ਵਿਦਿਆਰਥੀ ਯੂਕਰੇਨ ਵਿੱਚ ਫਸੇ (medical students stranded in Ukraine) ਹੋਏ ਹਨ, ਜਿਹਨਾਂ ਦੇ ਮਾਪਿਆ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਨੇ ਬੱਚਿਆ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।

ਯੂਕਰੇਨ ’ਚ ਫਸੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਮੈਡੀਕਲ ਵਿਦਿਆਰਥੀ
ਯੂਕਰੇਨ ’ਚ ਫਸੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਮੈਡੀਕਲ ਵਿਦਿਆਰਥੀ

ਤਰਨ ਤਾਰਨ:ਰੂਸ ਵੱਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਹਜਾਰਾਂ ਭਾਰਤੀ ਵਿਦਿਆਰਥੀ ਉਥੇ ਫਸ ਗਈ ਗਏ ਹਨ। ਜਿਨ੍ਹਾਂ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਦੇਹਰ ਸਾਹਿਬ ਨਾਲ ਸਬੰਧਤ ਤਿੰਨ ਵਿਦਿਆਰਥੀ ਵੀ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਚਿੰਤਾ ਬਣੀ ਹੋੀ ਹੈ। ਉਨ੍ਹਾਂ ਨੇ ਜਿਥੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ, ਉਥੇ ਹੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਵਾਪਸ ਲਿਆਂਦਾ ਜਾਵੇ।

ਇਹ ਵੀ ਪੜੋ:Russia-Ukraine War: ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹਮਲਾ, ਚਾਰੇ ਪਾਸੇ ਧਮਾਕਿਆਂ ਦੀ ਗੂੰਜ

ਪ੍ਰਾਪਤ ਜਾਣਕਾਰੀ ਅਨੁਸਾਰ ਸਰਹਾਲੀ ਕਲਾਂ ਦੇ ਨਾਲ ਲਗਦੇ ਪਿੰਡ ਦਦੇਹਰ ਸਾਹਿਬ ਤੋਂ ਤਿੰਨ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ (Medical studies in Ukraine) ਦੀ ਪੜ੍ਹਾਈ ਕਰਨ ਵਾਸਤੇ ਗਏ ਸਨ। ਹਰਸਮਰੀਤ ਕੌਰ ਪੁੱਤਰੀ ਹਰਮੀਤ ਸਿੰਘ ਅਤੇ ਕਮਲਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਕੀਵ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀਆਂ ਹਨ।

ਜਦੋਂਕਿ ਤਰਨਦੀਪ ਸਿੰਘ ਪੁੱਤਰ ਵਿਗਿਆਨ ਸਿੰਘ ਅਜੇ 20 ਫਰਵਰੀ ਨੂੰ ਹੀ ਮੈਡੀਕਲ ਦੀ ਪੜ੍ਹਾਈ ਵਾਸਤੇ ਯੂਕਰੇਨ ਪਹੁੰਚਿਆ ਹੈ। ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਅੰਬੈਸੀ ਹੈਲਪਲਾਈਨ ਨੰਬਰਾਂ ਦੇ ਨਾਲ ਨਾਲ ਭਗਵੰਤ ਮਾਨ ਵੱਲੋਂ ਮਦਦ ਲਈ ਜਾਰੀ ਕੀਤੇ ਨੰਬਰ ’ਤੇ ਵੀ ਵਿਦਿਆਰਥੀਆਂ ਦਾ ਵੇਰਵਾ ਦੱਸਦਿਆਂ ਉਨ੍ਹਾਂ ਦੀ ਵਾਪਸੀ ਕਰਵਾਉਣ ਵਾਸਤੇ ਅਪੀਲ ਕੀਤੀ ਹੈ।

ਇਹ ਵੀ ਪੜੋ:ਮੋਗਾ ਦੀ ਰਮਨਦੀਪ ਨੇ ਦੱਸੇ ਯੂਕਰੇਨ ਦੇ ਹਾਲਾਤ, ਚਿੰਤਾ ’ਚ ਮਾਪੇ

ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਫੋਨ ’ਤੇ ਗੱਲਬਾਤ ਦੌਰਾਨ ਸਬੰਧਤ ਸ਼ਹਿਰ ਵਿਚ ਅਫਰਾ ਤਫਰੀ ਦਾ ਮਾਹੌਲ ਹੋਣ ਦੀ ਗੱਲ ਕਰਦੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀ ਤਾਂ ਨੇੜਲੇ ਦੇਸ਼ਾਂ ਨੂੰ ਵੀ ਕੂਚ ਕਰ ਗਏ ਹਨ। ਪਰ ਇਹ ਤਿੰਨ ਬ ੱਚੇ ਯੂਕਰੇਨ ਦੇ ਕੀਵ ਸ਼ਹਿਰ ਵਿਚ ਭਾਰਤੀ ਅੰਬੈਸੀ ਵੱਲੋਂ ਮਦਦ ਦੀ ਉਡੀਕ ਵਿਚ ਬੈਠੇ ਹਨ।

ABOUT THE AUTHOR

...view details