ਪੰਜਾਬ

punjab

ETV Bharat / state

Heroin recovered: ਸਰਹੱਦੀ ਪਿੰਡ ਖਾਲੜਾ ਦੇ ਖੇਤਾਂ 'ਚੋਂ ਜ਼ਮੀਨ ਹੇਠ ਦੱਬੀ ਤਿੰਨ ਕਿੱਲੋ ਹੈਰੋਇਨ ਬਰਾਮਦ, ਬੀਐੱਸਐੱਫ ਅਤੇ ਸੀਆਈਏ ਸਟਾਫ਼ ਨੇ ਚਲਾਇਆ ਸਰਚ ਆਪ੍ਰੇਸ਼ਨ

ਤਰਨ ਤਾਰਨ ਦੇ ਸਰਹੱਦੀ ਪਿੰਡ ਖਾਲੜਾ ਤੋਂ ਜ਼ਮੀਨ (Heroin recovered from the fields of village Khalra) ਹੇਠ ਤੋਂ ਇੱਕ ਬੰਦ ਬੈਗ ਵਿੱਚ ਦੱਬੀ ਗਈ ਤਿੰਨ ਕਿੱਲੇ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸ ਦਈਏ ਅੰਮ੍ਰਿਤਸਰ ਜ਼ਿਲ੍ਹੇ ਦੀ ਸੀਆਈਏ ਟੀਮ ਨੇ ਬੀਐੱਸਐੱਫ ਨਾਲ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਇਹ ਹੈਰੋਇਨ ਬਰਾਮਦ ਕੀਤੀ।

Three kilos of heroin buried under the ground was recovered from Khalra village of Tarn Taran
Heroin recovered: ਸਰਹੱਦੀ ਪਿੰਡ ਖਾਲੜਾ ਦੇ ਖੇਤਾਂ 'ਚੋਂ ਜ਼ਮੀਨ ਹੇਠ ਦੱਬੀ ਤਿੰਨ ਕਿੱਲੋ ਹੈਰੋਇਨ ਬਰਾਮਦ, ਬੀਐੱਸਐੱਫ ਅਤੇ ਸੀਆਈਏ ਸਟਾਫ਼ ਨੇ ਚਲਾਇਆ ਸਰਚ ਆਪ੍ਰੇਸ਼ਨ

By ETV Bharat Punjabi Team

Published : Sep 18, 2023, 12:21 PM IST

ਤਰਨ ਤਾਰਨ: ਸੀ ਆਈ ਸਟਾਫ ਦੀ ਅੰਮ੍ਰਿਤਸਰ ਟੀਮ ਵੱਲੋਂ ਬੀਐੱਸਐੱਫ (BSF) ਦੇ ਸਹਿਯੋਗ ਨਾਲ ਤਰਨ ਤਾਰਨ ਦੇ ਸਰਹੱਦੀ ਪਿੰਡ ਖਾਲੜਾ ਦੇ ਰਹਿਣ ਵਾਲੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਤਿੰਨ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਰਕਾਰੀ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀਆਈਏ ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ ਸੀ ਕਿ ਖਾਲੜਾ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਦੇ ਖੇਤਾਂ ਵਿੱਚ ਹੈਰੋਇਨ ਲੁਕਾ ਕੇ ਰੱਖੀ ਗਈ ਹੈ।

ਮੁਲਜ਼ਮ ਦੀ ਗ੍ਰਿਤਾਰੀ ਲਈ ਛਾਪੇਮਾਰੀ: ਸੂਚਨਾ ਮਿਲਣ ਤੋਂ ਬਾਅਦ ਸੀਆਈਡੀ ਇੰਸਪੈਕਟਰ ਅੰਮ੍ਰਿਤਸਰ ਅਰਨੁਮ ਨਾਥ ਵੱਲੋਂ ਬੀਐੱਸਐੱਫ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਦੱਸੀ ਹੋਈ ਜਗ੍ਹਾ ਉੱਤੇ ਛਾਪਾ ਮਾਰਕੇ ਪਿੰਡ ਖਾਲੜਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ ਦੇ ਖੇਤਾਂ ਵਿੱਚੋਂ ਨਹਿਰ ਦੇ ਪੁਲ ਹੇਠ ਦੱਬੀ ਤਿੰਨ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਸੂਤਰਾਂ ਨੇ ਦੱਸਿਆ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਤਾਂ ਜੋ ਪਤਾ ਲਗਾਇਆ ਜਾ ਸਕੇ, ਬਰਾਮਦ ਕੀਤੀ ਗਏ ਹੈਰੋਇਨ ਮਾਰੂ ਨਸ਼ੇ ਦੀ ਸਪਲਾਈ ਕਿਸ ਤਰ੍ਹਾਂ ਕਰਕੇ ਭਾਰਤ ਲਿਆਂਦੀ ਜਾ ਰਹੀ ਹੈ।

ਛੋਟੇ ਡਰੋਨਾਂ ਰਾਹੀਂ ਦਿਨ-ਦਿਹਾੜੇ ਹੋ ਰਹੀ ਹੈ ਤਸਕਰੀ:ਦੱਸ ਦਈਏ ਸਰਹੱਦੀ ਇਲਾਕੇ ਤਰਨ ਤਾਰਨ ਵਿੱਚ ਹੈਰੋਇਨ ਤਸਕਰੀ ਹੋਣ ਦੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਬੀਐੱਸਐੱਫ ਅਤੇ ਸਥਾਨਕ ਏਜੰਸੀਆਂ ਦੀ ਮਦਦ ਨਾਲ ਬਹੁਤ ਵਾਰ ਨਾਪਾਕ ਕੋਸ਼ਿਸ਼ਾਂ ਨੂੰ ਨਕਾਮ ਵੀ ਕੀਤਾ ਗਿਆ ਹੈ। ਇਸ ਸਰਹੱਦੀ ਜ਼ਿਲ੍ਹੇ ਵਿੱਚ ਬੀਤੇ ਸਮੇਂ ਦੌਰਾਨ ਵੀ 3 ਕਿੱਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਸੀ। ਬਰਾਮਦਗੀ ਸਬੰਧੀ ਬੋਲਦਿਆਂ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਸੀ ਕਿ ਤਸਕਰੀ ਲਈ ਹੁਣ ਦੇਸ਼ ਦੇ ਦੁਸ਼ਮਣ ਸਰਹੱਦ ਪਾਰੋਂ ਦਿਨ-ਦਿਹਾੜੇ ਪੰਜਾਬ ਵਿੱਚ ਛੋਟੇ ਡਰੋਨਾਂ ਰਾਹੀਂ ਬੰਦ ਪੈਕਟਾਂ ਅੰਦਰ ਨਸ਼ੇ ਦੀ ਸਪਲਾਈ ਕਰਦੇ ਹਨ। ਬਰਾਮਦ ਕੀਤੇ ਗਏ ਡਰੋਨ ਨੂੰ ਵੀ ਐੱਸਐੱਸਪੀ ਵੱਲੋਂ ਮੀਡੀਆ ਸਾਹਮਣੇ ਜਨਤਕ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਅਸਲਾ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

ABOUT THE AUTHOR

...view details