ਪੰਜਾਬ

punjab

ETV Bharat / state

Tarn Taran News: ਚੋਰਾਂ ਨੇ ਆਟਾ ਚੱਕੀ ਨੂੰ ਬਣਾਇਆ ਨਿਸ਼ਾਨਾ, ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ

ਤਰਨ ਤਾਰਨ 'ਚ ਚੋਰਾਂ ਨੇ ਆਟਾ ਚੱਕੀ ਉੱਤੇ ਚੋਰੀ ਕਰ ਲਈ, ਜਿੱਥੋਂ ਉਹ ਕੈਸ਼ ਅਤੇ ਇੱਕ LCD ਚੋਰੀ ਕਰ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।

The thieves targeted the flour mill shop, the video came out while stealing LCD and cash
Tarn Taran News : ਚੋਰਾਂ ਨੇ ਆਟਾ ਚੱਕੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,LCD ਅਤੇ ਨਕਦੀ ਚੋਰੀ ਕਰਦਿਆਂ ਵੀਡੀਓ ਆਇਆ ਸਾਹਮਣੇ

By

Published : Jul 29, 2023, 10:28 AM IST

ਤਰਨ ਤਾਰਨ ਵਿੱਚ ਚੋਰਾਂ ਨੇ ਆਟਾ ਚੱਕੀ ਉੱਤੇ ਚੋਰੀ ਕਰ ਲਈ

ਤਰਨ ਤਾਰਨ : ਜ਼ਿਲ੍ਹੇ ਦੇ ਭਿੱਖੀਵਿੰਡ ਪੱਟੀ ਰੋਡ 'ਤੇ ਚੋਰਾਂ ਨੇ ਇੱਕ ਆਟਾ ਚੱਕੀ ਨੂੰ ਆਪਣਾ ਨਿਸ਼ਾਨਾ ਬਣਾਇਆ। ਦੱਸ ਦਈਏ ਕਿ ਦੇਰ ਰਾਤ ਚੋਰ ਆਟਾ ਚੱਕੀ ਵਿੱਚ ਪਈ ਨਗਦੀ ਅਤੇ ਐਲਸੀਡੀ ਲੈ ਕੇ ਫਰਾਰ ਹੋ ਗਏ, ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਬੇਖੌਫ ਹੋ ਇਸ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ।

ਸ਼ਟਰ ਤੋੜ ਕੇ ਕੀਤੀ ਚੋਰੀ: ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਟਾ ਚੱਕੀ ਦੇ ਮਾਲਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਆਪਣੀ ਆਟਾ ਚੱਕੀ ਦੀ ਦੁਕਾਨ ਰਾਤ ਬੰਦ ਕਰਕੇ ਆਪਣੇ ਘਰ ਆ ਗਿਆ ਸੀ। ਸਵੇਰ ਹੋਣ 'ਤੇ ਜਦੋਂ ਉਹ ਰੋਜ ਦੀ ਤਰ੍ਹਾਂ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਸ਼ਟਰ ਚੁੱਕਿਆ ਹੋਇਆ ਸੀ। ਉਸਨੇ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਕਿ ਦੁਕਾਨ ਦੇ ਅੰਦਰ ਲੱਗੀ LCD ਅਤੇ ਗੱਲੇ ਵਿੱਚੋਂ ਕੈਸ਼ ਚੋਰੀ ਹੋ ਗਿਆ ਸੀ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੁਕਾਨ ਦੇ ਅੰਦਰੋਂ ਅਣਪਛਾਤੇ ਵਿਅਕਤੀ ਚੋਰੀ ਕਰ ਉਸ ਦਾ ਸਮਾਨ ਲੈ ਗਏ ਹਨ।

ਸੀਸੀਟੀਵੀ ਦੇ ਅਧਾਰ 'ਤੇ ਹੋਵੇਗੀ ਕਾਰਵਾਈ: ਘਟਨਾ ਸਾਹਮਣੇ ਆਉਂਣ ਤੋਂ ਬਾਅਦ ਦੁਕਾਨ ਮਾਲਿਕ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਫੁਟੇਜ ਵੀ ਲੈ ਲਈ ਹੈ ਤੇ ਉਸ ਦੇ ਅਧਾਰ ਉੱਤੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਭਿੱਖੀਵਿੰਡ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਤੋਂ ਜਲਦ ਮੁਲਜ਼ਮ ਕਾਬੂ ਕਰ ਲਏ ਜਾਣਗੇ।

ABOUT THE AUTHOR

...view details