ਤਰਨ ਤਾਰਨ:ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਸੀਐੱਚਸੀ (CHC) ਹਸਪਤਾਲ ਵਿੱਚ ਬਣੇ ਨਸ਼ਾ ਛਡਾਊ ਕੇਂਦਰ (De-addiction center) ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜਿਥੇ ਲੰਮੀਆਂ ਕਤਾਰਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਕੁਰਸੀ ਬਾਬੂਆਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਗੋਲੀਆਂ ਦੇਣ ਦੇ ਨਾਂ ‘ਤੇ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਵੀ ਪੜੋ: ਰਸੋਈ ਗੈਸ ਦੀਆਂ ਵਧੀਆਂ ਕੀਮਤਾਂ, ਔਰਤਾਂ ਪਰੇਸ਼ਾਨ
ਘਰਿਆਲਾ ਸੀਐੱਚਸੀ (CHC) ਹਸਪਤਾਲ ਵਿਖੇ ਨਸ਼ਾ ਛਡਾਊ ਗੋਲੀ ਖਾਣ ਆਏ ਨਸ਼ੇ ਦੇ ਆਦੀ ਨੌਜਵਾਨਾਂ ਨੇ ਦੱਸਿਆ ਕਿ ਉਹ ਹਰ ਰੋਜ਼ ਇਸ ਨਸ਼ਾ ਛਡਾਊ ਕੇਂਦਰ (De-addiction center) ਵਿੱਚੋਂ ਗੋਲੀ ਖਾਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਈ ਕਈ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਉਨ੍ਹਾਂ ਦੀ ਜੇ ਮਸਾਂ ਵਾਰੀ ਆਉਂਦੀ ਹੈ ਤਾਂ ਕੁਰਸੀ ‘ਤੇ ਬੈਠੀ ਮੈਡਮ ਜਸਪਾਲ ਕੌਰ ਧਾਰੀਵਾਲ ਫੋਨ ‘ਤੇ ਲੱਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇਨ੍ਹਾਂ ਨੂੰ ਇਹ ਕਿਹਾ ਕਿ ਮੈਡਮ ਸਾਨੂੰ ਦਵਾਈ ਦੇ ਦਿਓ ਅਸੀਂ ਦਿਹਾੜੀ ‘ਤੇ ਜਾਣਾ ਹੈ ਤਾਂ ਅੱਗਿਓ ਮੈਡਮ ਜਸਪਾਲ ਕੌਰ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਬੋਲਦੇ ਹੋਏ ਉਥੋਂ ਭਜਾ ਦਿੱਤਾ ਅਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਕੋਲੋਂ ਗੋਲੀ ਖਾਣ ਨਹੀਂ ਆਉਣਾ, ਮੈਂ ਤੁਹਾਡੀ ਆਈਟੀ ਬਲੌਕ ਕਰ ਦਿੱਤੀ ਹੈ।
ਨਸ਼ੇ ਦੇ ਆਦੀ ਨੌਜਵਾਨਾਂ ਨੇ ਦੱਸਿਆ ਕਿ ਜੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਸਰਕਾਰੀ ਅਧਿਕਾਰੀ ਸਾਨੂੰ ਨਸ਼ਾ ਨਾ ਛੱਡਣ ਲਈ ਮਜਬੂਰ ਕਰ ਰਹੇ ਹਨ, ਕਿਉਂਕਿ ਸਰਕਾਰੀ ਕੁਰਸੀਆਂ ‘ਤੇ ਬੈਠੇ ਇਹ ਵਿਅਕਤੀ ਉਨ੍ਹਾਂ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਹਸਪਤਾਲ ਵਿੱਚ ਵੜਨ ਲੱਗਿਆ ਹੀ ਸ਼ਰਮ ਆਉਂਦੀ ਹੈ। ਪੀੜਤ ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਉੱਚ ਮੈਡੀਕਲ ਅਫਸਰਾਂ ਤੋਂ ਮੰਗ ਕੀਤੀ ਹੈ ਕਿ ਇਸ ਮੈਡਮ ਜਸਪਾਲ ਕੌਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਨਸ਼ਾ ਛਡਾਊ ਕੇਂਦਰ ’ਚ ਆਏ ਪੀੜਤਾ ਨੇ ਲਾਏ ਵੱਡੇ ਇਲਜ਼ਾਮ ਉਧਰ ਜਦ ਇਸ ਸਬੰਧੀ ਮੈਡਮ ਜਸਪਾਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਇੱਕ ਜ਼ਰੂਰੀ ਫੋਨ ਆ ਰਿਹਾ ਸੀ ਜਿਸ ਤੇ ਉਹ ਗੱਲ ਕਰ ਰਹੇ ਸਨ ਤਾਂ ਇਹ ਨੌਜਵਾਨਾਂ ਨੇ ਉਸ ਨੂੰ ਆਣ ਕੇ ਟੋਕਿਆ ਤਾਂ ਇਨ੍ਹਾਂ ਨੂੰ ਮੈਂ ਇਹ ਕਿਹਾ ਕਿ ਤੁਸੀਂ ਦੱਸ ਮਿੰਟ ਰੁਕ ਜਾਓ, ਪਰ ਅੱਗਿਓਂ ਮੇਰੇ ਨਾਲ ਇਨ੍ਹਾਂ ਨੌਜਵਾਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ।
ਉਧਰ ਜਦ ਇਸ ਸਬੰਧੀ ਐੱਸਐੱਮਓ (SMO) ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਐੱਸਐੱਮਓ (SMO) ਸਾਹਿਬ ਆਪਣੀ ਡਿਊਟੀ ਤੇ ਪਹੁੰਚੇ ਹੀ ਨਹੀਂ ਬਲਕਿ ਖਾਲੀ ਕੁਰਸੀਆਂ ਹੀ ਦਿਖਾਈ ਦਿੱਤੀਆਂ। ਉਧਰ ਜਦ ਮੈਡੀਕਲ ਅਫ਼ਸਰ ਸੁਮੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਜਦੋਂ ਮਿਲੇਗੀ ਤਾਂ ਕਾਰਵਾਈ ਕਰਾਂਗੇ।
ਇਹ ਵੀ ਪੜੋ: ਕੇਂਦਰੀ ਜੇਲ੍ਹ ’ਚ ਖ਼ਤਰਨਾਕ ਗੈਂਗਸਟਰ ਤੇ ਜੇਲ੍ਹ ਮੁਲਾਜ਼ਮਾਂ ਵਿਚਕਾਰ ਜ਼ਬਰਦਸਤ ਝੜਪ