ਪੰਜਾਬ

punjab

ETV Bharat / state

ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਜਾਣੋ ਕਾਰਨ... - suicide of the youth

ਕਸਬਾ ਕੰਗ 'ਚ ਇੱਕ ਨੌਜਵਾਨ (Young) ਵੱਲੋਂ ਖੁਦ ਨੂੰ ਗੋਲੀ ਮਾਰ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ ਹੈ। ਮ੍ਰਿਤਕ ਨੌਜਵਾਨ ਨੇ ਲਾਈਸੈਂਸੀ ਰਿਵਾਲਵਰ (Licensed revolver) ਨਾਲ ਖੁਦ ਨੂੰ ਗੋਲੀ ਮਾਰੀ ਹੈ।

ਕੀ ਹੈ, ਨੌਜਵਾਨ ਦੀ ਖੁਦਕੁਸ਼ੀ ਪਿੱਛੇ ਕਾਰਨ...
ਕੀ ਹੈ, ਨੌਜਵਾਨ ਦੀ ਖੁਦਕੁਸ਼ੀ ਪਿੱਛੇ ਕਾਰਨ...

By

Published : Sep 1, 2021, 1:13 PM IST

ਤਰਨਤਾਰਨ: ਕਸਬਾ ਕੰਗ 'ਚ ਇੱਕ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਆਪਣੀ ਜੀਵਨ ਲੀਲਾ ਸਮਾਪਿਤ ਕਰ ਲਈ ਹੈ। ਮ੍ਰਿਤਕ ਨੌਜਵਾਨ ਨੇ ਲਾਈਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ ਹੈ। ਇਸ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਨੌਜਵਾਨ ਨੂੰ ਤੁਰੰਤ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਸ਼ਮਸ਼ੇਰ ਸਿੰਘ ਸ਼ੇਰੇ ਵਜੋਂ ਪਛਾਣ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਲਾਈਸੈਂਸੀ ਰਿਵਾਲਵਰ ਮੈਡੀਕਲ ਸਟੋਰ ਦੇ ਮਾਲਕ ਗੁਰਵਿੰਦਰ ਸਿੰਘ ਦਾ ਸੀ।

ਕੀ ਹੈ, ਨੌਜਵਾਨ ਦੀ ਖੁਦਕੁਸ਼ੀ ਪਿੱਛੇ ਕਾਰਨ...

ਮ੍ਰਿਤਕ ਨੌਜਵਾਨ ਇੱਥੇ ਇੱਕ ਮੈਡੀਕਲ ਸਟੋਰ ‘ਤੇ ਕੰਮ ਕਰਦਾ ਸੀ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਨੇ ਕਿਹਾ, ਕਿ ਅਸੀਂ ਮੈਡੀਕਲ ਸਟੋਰ ਦੇ ਮਾਲਿਕ ਨਾਲ ਵੀ ਰਾਵਤਾ ਕਰ ਰਹੇ ਹਾਂ, ਜੇਕਰ ਇਸ ਘਟਨਾ ਵਿੱਚ ਕੋਈ ਵੀ ਮੁਲਜ਼ਮ ਪਾਇਆ ਗਿਆ, ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ

ਜਾਂਚ ਅਫ਼ਸਰ ਨੇ ਕਿਹਾ, ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੀ ਬਿਆਨ ਲਏ ਜਾ ਰਹੇ ਹਨ, ਪਰ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੀ ਮਾਤਾ ਪੁੱਤ ਦੀ ਮੌਤ ਕਾਰਨ ਸਦਮੇ ਵਿੱਚ ਹੈ। ਜਿਸ ਕਰਕੇ ਹਾਲੇ ਮ੍ਰਿਤਕ ਦੀ ਮਾਤਾ ਨਾਲ ਗੱਲਬਾਤ ਨਹੀਂ ਹੋ ਸਕੀ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:ਸ਼ਰਮਸਾਰ ! 4 ਸਾਲਾ ਨਾਬਾਲਿਗ ਨਾਲ ਬਲਾਤਕਾਰ, ਵੀਡੀਓ ਵਾਇਰਲ

ABOUT THE AUTHOR

...view details