ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਝੁਗੀਆਂ ਕਾਲੂ ਦੇ ਇਕ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਆਣ ਕੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਅਤੇ ਥਾਣਾ ਸਿਟੀ ਪੱਟੀ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਪੱਟੀ ਜਾ ਰਹੇ ਸਨ।
ਰਸਤੇ ਵਿੱਚ ਉਸ ਦੀ ਤਬੀਅਤ ਥੋੜ੍ਹੀ ਖ਼ਰਾਬ ਹੋ ਗਈ। ਜਿਸ ਨੂੰ ਲੈ ਕੇ ਉਹ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਆਪਣੀ ਦਵਾਈ ਲੈਣ ਚਲੇ ਗਏ ਜਦ ਉਹ ਹਸਪਤਾਲ ਦੇ ਨਜ਼ਦੀਕ ਪਹੁੰਚੇ ਤਾਂ ਪੱਟੀ ਦੇ ਹੀ ਵਾਰਡ ਨੰਬਰ ਦੋ ਦੇ ਰਹਿਣ ਵਾਲੇ ਬੌਬੀ ਆਪਣੇ ਸਾਥੀਆਂ ਨਾਲ ਆਇਆ ਅਤੇ ਆਉਂਦੇ ਸਾਰ ਹੀ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕਰਨ ਲੱਗ ਪਿਆ।
ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਐਸਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਗੱਡੀ ਤੇ ਅਤੇ ਉਨ੍ਹਾਂ ਤੇ ਦਾਤਰਾਂ ਨਾਲ ਹਮਲਾ ਕਰਨ ਲੱਗ ਪਏ ਅਤੇ ਹਵਾਈ ਫਾਇਰ ਕਰਨ ਲੱਗ ਗਏ ਪੀੜਤ ਔਰਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਆਪ ਖ਼ੁਦ ਹਵਾਈ ਫਾਇਰ ਕੀਤੇ ਅਤੇ ਇਲਜ਼ਾਮ ਸਾਡੇ ਤੇ ਲਾ ਦਿੱਤਾ ਪੀੜਤ ਔਰਤ ਨੇ ਦੱਸਿਆ ਕਿ ਬੌਬੀ ਉਨ੍ਹਾਂ ਨਾਲ ਵਜ੍ਹਾ ਰੰਜਿਸ਼ ਇਹ ਰੱਖਦਾ ਸੀ ਕਿ ਉਨ੍ਹਾਂ ਦੀ ਭਤੀਜੀ ਆਸ਼ਾ ਕੌਰ ਦਾ ਲੜਕਾ ਨੋਨੀ ਜਿਸ ਨਾਲ ਬੌਬੀ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਚੱਲਦੀ ਸੀ ਅਤੇ ਨੋਨੀ ਸਾਡੇ ਬੇਟੇ ਚਰਨਜੀਤ ਸਿੰਘ ਉਰਫ਼ ਚੰਨਾ ਨਾਲ ਇਸ ਚ ਗੱਡੀ ਤੇ ਆਉਂਦਾ ਜਾਂਦਾ ਸੀ।
ਇਸੇ ਗੱਲ ਨੂੰ ਲੈ ਕੇ ਹੀ ਬੌਬੀ ਨੇ ਖਾਰ ਖਾਂਦੇ ਹੋਏ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਗੱਡੀ ਭੰਨ ਦਿੱਤੀ ਜਿਸ ਦੀ ਵੀਡਿਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ।ਪੀੜਤ ਔਰਤ ਨੇ ਦੱਸਿਆ ਕਿ ਬੌਬੀ ਅਤੇ ਉਸ ਦੇ ਸਾਥੀਆਂ ਨੇ ਗੱਡੀ ਭੰਨ ਕੇ ਉਨ੍ਹਾਂ ਦੀ ਗੱਡੀ ਵਿਚ ਪਿਆ ਡੇਢ ਲੱਖ ਰੁਪਈਆ ਵੀ ਕੱਢ ਲੈ ਗਿਆ ਜੋ ਉਨ੍ਹਾਂ ਨੇ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਸਨ ਅਤੇ ਬੋਬੀ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਕਿ ਜੇ ਤੁਸੀਂ ਥਾਣੇ ਗਏ ਤਾਂ ਤਹਾਡਾ ਸਾਰਾ ਪਰਿਵਾਰ ਮਾਰ ਦੇਵਾਂਗੇ।